ਅਧਿਆਪਕ, ਵਿਦਿਆ ਤੇ ਵਿਦਿਆਰਥੀ ਦਾ ਰਿਸ਼ਤਾ

by

ਵਕਤ-ਵਕਤ ਦੀ ਗੱਲ ਹੁੰਦੀ ਹੈ। ਕੋਈ ਜਮਾਨਾ ਸੀ ਜਦੋਂ ਅਧਿਆਪਕ, ਵਿਦਿਆਰਥੀ ਅਤੇ ਵਿਦਿਆ ਵਿਚਕਾਰਲਾ ਰਿਸ਼ਤਾ ਨਿਰਸਵਾਰਥ, ਪਵਿਤਰ, ਨਿਰਛੱਲ ਅਤੇ ਸਨਮਾਨਜਨਕ ਹੁੰਦਾ ਸੀ। ਅਧਿਆਪਕ ਨੂੰ ਭਾਰਤੀ ਪ੍ਰੰਪਰਾ ਮੁਤਾਬਕ ਗੁਰੂ ਦਾ ਸਤਿਕਾਰਯੋਗ ਦਰਜਾ ਹੁੰਦਾ ਸੀ । ਜੋ ਕਿ ਮਾਤਾ-ਪਿਤਾ ਨਾਲੋਂ ਵੀ ਵੱਧ ਮਹੱਤਵ ਰੱਖਦਾ ਸੀ। ਵਿਦਿਆ ਨੂੰ ਪੂਜਣਯੋਗ ਨਿਆਮਤ ਦਾ ਦਰਜਾ ਤੇ ਵਿਦਿਆਰਥੀ ਨੂੰ ਵਿਦਿਆ ਹਾਸਿਲ ਕਰਨ ਵਾਲਾ ਤੇ ਵਿਦਿਆ ਦੇ ਅਰਥ ਪ੍ਰਾਪਤ ਕਰਨ ਵਾਲੇ ਜਗਿਆਸੂ ਦਾ ਦਰਜਾ ਹਾਸਿਲ ਸੀ । ਸਮਾਜ ਇਹਨਾਂ ਤਿੰਨਾਂ ਨੂੰ ਪਵਿੱਤਰਤਾ ਦੀ ਨਜਰ ਨਾਲ ਵੇਖਦਾ ਸੀ । ਭਾਵੇਂ ਉਸ ਸਮੇਂ ਵਿਦਿਆ ਕੁਝ ਸੀਮਿਤ ਲੋਕਾਂ ਦੁਆਰਾ ਅਤੇ ਕੁਝ ਸੀਮਿਤ ਲੋਕਾਂ ਨੂੰ ਹੀ ਪ੍ਰਦਾਨ ਕੀਤੀ ਜਾਂਦੀ ਸੀ ।

ਪਰ ਜਿਵੇਂ ਹੀ ਮਸ਼ੀਨੀਕਰਨ ਤੇ ਸ਼ਹਿਰੀਕਰਨ ਯੁੱਗ ਆਇਆ, ਉਵੇਂ ਹੀ ਪੱਛਮੀ ਰਹਿਣ- ਸਹਿਣ, ਸੋਚਣੀ, ਨਜਰਿਆ ਆਦਿ ਭਾਰਤੀ ਜੀਵਨ ਸ਼ੈਲੀ ਉੱਤੇ ਭਾਰੂ ਹੋਣ ਲੱਗੇ। ਜਿਸ ਦੇ ਪ੍ਰਭਾਵ ਹੇਠ ਵਿਦਿਆ ਪ੍ਰਦਾਨ ਤੇ ਪ੍ਰਾਪਤ ਕਰਨ ਦਾ ਹਕ ਚੋਣਵੇਂ ਲੋਕਾਂ ਦੇ ਸੀਮਿਤ ਦਾਇਰੇ ਤੋਂ ਬਾਹਰ ਨਿਕਲ ਕੇ ਆਮ ਲੋਕਾਂ ਨੂੰ ਹਾਸਿਲ ਹੋਇਆ। ਜਿਸਦੇ ਸਿੱਟੇ ਵਜੋਂ ਸਮਾਜ ਦੇ ਹਰ ਵਰਗ ਨੂੰ ਵਿਦਿਆ ਪੜ੍ਹਨ ਤੇ ਪੜ੍ਹਾਉਣ ਦਾ ਮੌਕਾ ਮਿਲਿਆ ।

ਪਰ ਪਿਛਲੇ ਕੁਝ ਸਮੇਂ ਤੋਂ ਵਿਦਿਆ ਨੂੰ ਦਾਨ ਦੀ ਦਾਤ ਤੋਂ ਵਪਾਰ ਦੀ ਵਸਤੂ ਬਣਾਉਣ ਦਾ ਰੁਝਾਨ ਵਧਣ ਲੱਗ ਪਿਆ। ਵਿਦਿਆ ਦਾ ਵਪਾਰੀਕਰਨ ਹੋਣ ਲੱਗ ਪਿਆ। ਸਮਝਿਆ ਜਾਣ ਲੱਗ ਪਿਆ ਕਿ ਜਿੰਨੀ ਮਹਿੰਗੀ ਵਿਦਿਆ ਕੋਈ ਹਾਸਿਲ ਕਰੇਗਾ, ਉਤਨੀ ਹੀ ਵੱਧ ਕਮਾਈ ਕਰੇਗਾ ਤੇ ਇਸ ਨੂੰ ਆਪਣੇ ਮੂਲ ਮਨੋਰਥ ਗਿਆਨ ਦੇ ਪ੍ਰਸਾਰ ਤੋਂ ਬਾਂਝਾ ਕਰਕੇ ਕੇਵਲ ਕਮਾਈ ਦੇ ਸਾਧਨ ਵਜੋਂ ਪੇਸ਼ ਕੀਤਾ ਜਾਣ ਲੱਗ ਪਿਆ।

ਇਸ ਦੇ ਸਿੱਟੇ ਵਜੋਂ ਅਧਿਆਪਕ, ਵਿਦਿਆ ਤੇ ਵਿਦਿਆਰਥੀ ਵਿਚਕਾਰਲੇ ਪਹਿਲਾਂ ਵਾਲੇ ਪਵਿੱਤਰ ਤੇ ਸਤਿਕਾਰਯੋਗ ਰਿਸ਼ਤੇ ਦਾ ਰੰਗ ਹੋਲੀ-ਹੋਲੀ ਫਿੱਕਾ ਹੋਣ ਲੱਗ ਪਿਆ ਤੇ ਅੱਜ ਅਧਿਆਪਕ (“ਕੁਝ ਚੰਦ ਕੁ ਅਧਿਆਪਕਾਂ ਨੂੰ ਛੱਡ ਕੇ”) ਵੀ ਵਿਦਿਆ ਨੂੰ ਦਾਨ ਕਰਨ ਦੀ ਥਾਂ ਇਸਨੂੰ ਵੇਚ ਕੇ ਪੈਸੇ ਵੱਟਣ ਵਿੱਚ ਰੁਝੇ ਹੋਏ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੈਸਾ ਜਿੰਦਗੀ ਵਿੱਚ ਬਹੁਤ ਮਹੱਤਵ ਰੱਖਦਾ ਹੈ, ਪਰ ਇਸ ਦੀ ਖਾਤਿਰ ਵਿਦਿਆ ਵਰਗੇ ਪਵਿੱਤਰ ਸੰਕਲਪ ਦੀ ਆਦਰਸ਼ਤਾ ਨੂੰ ਦਾਅ ‘ਤੇ ਲਾਉਣ ਦੀ ਹੱਦ ਤੱਕ ਜਾਣਾ ਜਾਇਜ ਨਹੀਂ।

ਇਸ ਕਰਕੇ ਵਿਦਿਆਰਥੀ ਅਧਿਆਪਕ ਨੂੰ ਪਹਿਲਾਂ ਵਾਲਾ ਗੁਰੂ ਦਾ ਪਵਿਤਰ ਦਰਜਾ ਨਾ ਦੇ ਕੇ ਕੇਵਲ ਦੁਕਾਨਦਾਰ ਦਾ ਦਰਜਾ ਦੇਣ ਲੱਗ ਪਏ ਕਿ ਜਿਸ ਨੂੰ ਪੈਸੇ ਦਿੱਤੇ, ਚੀਜ ਖਰੀਦੀ ਤੇ ਉਸ ਨਾਲ ਰਿਸ਼ ਖਤਮ ਤੇ ਅਧਿਆਪਕ ਵੀ ਵਿਦਿਆਰਥੀ ਨੂੰ ਪਹਿਲਾਂ ਵਾਂਗ ਸ਼ਿਸ਼ ਨਾ ਸਮਝ ਕੇ ਗਾਹਕ ਸਮਝਣ ਲੱਗ ਪਏ ਕਿ ਪੈਸੇ ਲਏ ਤੇ ਚੀਜ ਵੇਚੀ, ਫਿਰ ਤੂੰ ਕੌਣ ਤੇ ਮੈਂ ਕੌਣ ?

ਪਰ ਇਸ ਖਰੀਦੋ-ਫਰੋਖਤ ਵਿੱਚ ਵਿਦਿਆ ਦੀ ਕੀਮਤ ਮੁੱਲ ਦੀ ਤੀਵੀਂ ਵਾਲੀ ਹੋ ਗਈ ਜਿਸ ਨੂੰ ਪੁੰਨ ਦੇ ਰਿਸ਼ਤੇ ਵਾਲੀ ਔਰਤ ਦੀ ਤੁਲਨਾ ਵਿੱਚ ਕੋਈ ਸਤਿਕਾਰ ਨਹੀਂ ਮਿਲਦਾ ਤੇ ਉਸ ਨੂੰ ਸ਼ਿਰਫ ਸਰੀਰਕ ਭੁੱਖ ਮਿਟਾਉਣ ਤੇ ਨਿਆਣੇ ਜੰਮਣ ਵਾਲੀ ਮਸ਼ੀਨ ਮੰਨਿਆ ਜਾਂਦਾ ਹੈ। ਵਿਦਿਆ ਦੀ ਅਜਿਹੀ ਹਾਲਤ ਲਈ ਕਾਫੀ ਤੱਕ ਮੌਜੂਦਾ ਸਰਕਾਰੀ ਵਿਦਿਆ ਪ੍ਰਣਾਲੀ ਵੀ ਜਿੰਮੇਵਾਰ ਹੈ।

ਸਤੀਸ਼ ਕੁਮਾਰ, ਈ. ਟੀ. ਟੀ ਅਧਿਆਪਕ, ਸਰਕਾਰੀ ਐਲੀਮੈਂਟਰੀ ਸਕੂਲ ਪੰਜ ਢੇਰਾਂ ਕਲਾਂ, ਹੁਸ਼ਿਆਰਪੁਰ

Share
  •  
  •  
  •  
  •  
  •  

You may also like

पंजाब

प्राचीन ठाकुर द्वारा पट्टी में संगीतमय श्री राम कथा 30 मार्च को आरंभ होगी : महंत पवन कुमार दास

प्राचीन ठाकुर द्वारा पट्टी में संगीतमय श्री राम कथा 30 मार्च को आरंभ होगी : महंत पवन कुमार संगीतमय श्री राम कथा श्री रितेश कृष्ण जी 30 मार्च से 6 अप्रैल तक 3 बजे...
article-image
पंजाब

Under the campaign being run

Hoshiarpur/Daljeet Ajnoha/August 11 : Under the directions of SSP Hoshiarpur Surender Lamba IPS District Hoshiarpur, under the able leadership of SP Sarabjit Singh Bahia, SP Manoj Kumar, SP Navneet Kaur and SHOs of various...
article-image
पंजाब

आबकारी नीति के कारण दिल्ली के कई मंत्रियों को जेल हुई , वहीं नीति पंजाब में अरविंद केजरीवाल और भगवंत मान द्वारा लागू की गई – सुनील जाखड़

चंडीगढ़ : अरविंद केजरीवाल की गिरफ्तारी के बाद भगवंत मान केंद्र सरकार पर हमलावर हैं। जाखड़ ने दावा किया कि पंजाब में भी दिल्ली की तर्ज पर आबकारी नीति लाई गई है.l सुनील जाखड़...
article-image
पंजाब

गुरदास मान जी का जन्मदिन बेसहारों के साथ केक काटकर मनाया : लक्की

नंगलः  स्थानीय जिदां जीव बेसहारा आश्रम मे प्रसिद पजाबी गायक गुरदास मान का जनमदिन मनाया गया। इस समय पार्षद रंजीत सिंह लक्की ने बताया कि हर बर्ष बिनय शर्मा  द्वारा प्रसिद्ध गायक गुरदास मान...
Translate »
error: Content is protected !!