ਪੁਲਿਸ ਵੱਲੋਂ 20 ਗਰਾਮ ਹੈਰੋਇਨ, 28 ਟੀਕੇ ਅਤੇ 170 ਨਸ਼ੀਲੀਆਂ ਗੋਲੀਆਂ ਬਰਾਮਦ

by

ਨਵਾਂਸ਼ਹਿਰ, 30 ਸਤੰਬਰ : ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਗਈ ਕਾਰਵਾਈ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਉਸ ਵੱਲੋਂ ਨਵਾਂਸ਼ਹਿਰ, ਬੰਗਾ, ਮੁਕੰਦਪੁਰ, ਕਾਠਗੜ ਅਤੇ ਪੋਜੇਵਾਲ ਇਲਾਕਿਆਂ ਵਿਚ 20 ਗਰਾਮ ਹੈਰੋਇਨ, 28 ਟੀਕੇ ਅਤੇ 170 ਨਸ਼ੀਲੀਆਂ ਗੋਲੀਆਂ ਫੜਨ ਵਿਚ ਕਾਮਯਾਬੀ ਹਾਸਲ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਨਵਾਂਸ਼ਹਿਰ ਪੁਲਿਸ ਵੱਲੋਂ ਪੰਕਜ਼ ਕੁਮਾਰ ਵਾਸੀ ਸਲੋਹ ਕੋਲ 10 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਥਾਣਾ ਬੰਗਾ ਪੁਲਿਸ ਵਲੋਂ ਕੁਲਦੀਪ ਕੁਮਾਰ ਵਾਸੀ ਔੜ ਕੋਲੋ 10 ਗਰਾਮ ਹੈਰੋਇਨ ਅਤੇ 10 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ। ਥਾਣਾ ਮੁਕੰਦਪੁਰ ਪੁਲਿਸ ਨੇ ਬਖਸ਼ੀ ਰਾਮ ਵਾਸੀ ਮੁਕੰਦਪੁਰ ਕੋਲੋਂ 18 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ। ਥਾਣਾ ਬਲਾਚੌਰ ਪੁਲਿਸ ਨੇ ਗਗਨਦੀਪ ਵਾਸੀ ਵਾਰਡ ਨੰ: 10 ਬਲਾਚੌਰ ਕੋਲੋਂ 80 ਨਸ਼ੀਲੀਆਂ ਗੋਲੀਆਂ ਅਤੇ ਥਾਣਾ ਪੋਜੇਵਾਲ ਪੁਲਿਸ ਨੇ ਜੀਵਨ ਕੁਮਾਰ ਵਾਸੀ ਮਕਾਨ ਨੰ: 18 ਗਲੀ ਨੰਬਰ 13, ਸਰਪੰਚ ਕਲੋਨੀ ਜਮਾਲਪੁਰ, ਲੁਧਿਆਣਾ ਕੋਲੋਂ 90 ਨਸ਼ੀਲਿਆ ਗੋਲੀਆਂ ਬਰਾਮਦ ਕੀਤੀਆ ਗਈਆਂ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ਼ ਐਨ. ਡੀ. ਪੀ. ਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜ਼ਿਲੇ ਵਿਚ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਕੋਈ ਢਿੱਲ ਨਹੀਂ ਵਰਤੀ ਜਾਵੇਗੀ

Share
  •  
  •  
  •  
  •  
  •  

You may also like

article-image
पंजाब

लंडा गैंग के अंतरराज्यीय हथियार तस्करी नेटवर्क का भंडाफोड़ : लंडा के तीन साथी गिरफ्तार, 17 हथियार और 33 मैगजीन बरामद

जालंधर :  जालंधर में पुलिस कमिश्नरेट ने लंडा गैंग के अंतरराज्यीय हथियार तस्करी नेटवर्क का भंडाफोड़ किया है। पुलिस आयुक्त स्वपन शर्मा ने रविवार को बताया कि पुलिस ने हथियारों की तस्करी में शामिल...
article-image
दिल्ली , पंजाब , हरियाणा , हिमाचल प्रदेश

सुनीता केजरीवाल पश्चिमी दिल्ली लोकसभा क्षेत्र में 28 अप्रैल को करेंगी रोड शो : सुनीता पार्टी की स्टार प्रचारक लिस्ट में शामिल – आतिशी

नई दिल्ली  :  दिल्ली की शिक्षा मंत्री आतिशी ने सुनीता केजरीवाल के चुनाव प्रचार को लेकर अपडेट दिया है। आगाज दिल्ली से होगा। पूर्वी दिल्ली इलाके में रोड शो से वोटर्स को लुभाने का...
article-image
पंजाब

एक क्लिक : निजी तकसीम संबंधी अर्जियां अपलोड

सरकार ने ऑनलाइन पोर्टल की शुरुआत कर निजी तकसीम का काम किया सरल-डीसी होशियारपुर। पंजाब सरकार द्वारा निजी तक्सीम को दर्ज करने की प्रक्रिया को और सरल व सही बनाने के लिए ऑनलाइन पोर्टल...
Translate »
error: Content is protected !!