ਪੁਲਿਸ ਨੇ 10 ਲੱਖ 35 ਹਜ਼ਾਰ ਰੁਪਏ ਦੀ ਖੋਹ ਦੀ ਵਾਰਦਾਤ ‘ਚ ਸ਼ਾਮਲ 4 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

by

ਪਟਿਆਲਾ: ਪਟਿਆਲਾ ਪੁਲਿਸ ਨੇ ਪਾਤੜਾਂ ਖੇਤਰ ‘ਚ 8 ਦਸੰਬਰ ਨੂੰ ਹੋਈ ਫਾਈਨਾਂਸ ਕੰਪਨੀ ਦੇ ਏਜੰਟ ਤੋ 10 ਲੱਖ 35 ਹਜ਼ਾਰ ਰੁਪਏ ਦੀ ਖੋਹ ਦੀ ਘਟਨਾ ਨੂੰ ਕੁੱਝ ਘੰਟਿਆਂ ‘ਚ ਹੱਲ ਕਰਕੇ ਵਾਰਦਾਤ ‘ਚ ਸ਼ਾਮਲ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਖੋਹ ਕੀਤੀ ਰਕਮ ਬਰਾਮਦ ਕਰਨ ‘ਚ ਕਾਮਯਾਬੀ ਹਾਸਲ ਕੀਤੀ ਹੈ
ਇਸ ਸਬੰਧੀ ਵਿਸਥਾਰ ‘ਚ ਜਾਣਕਾਰੀ ਦਿੰਦਿਆ ਐਸ.ਐਸ.ਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮਹੀਪਾਲ ਸਿੰਘ ਯਾਦਵ ਨੇ ਕੰਟਰੋਲ ਰੂਮ ਪਟਿਆਲਾ ਵਿਖੇ 08 ਦਸੰਬਰ 2021 ਨੂੰ ਮੋਬਾਇਲ ਫ਼ੋਨ ‘ਤੇ ਇਤਲਾਹ ਦਿੱਤੀ ਸੀ ਕਿ ਉਹ ਭਾਰਤ ਫਾਈਨਾਂਸ ਇੰਨਕਲੂਜਨ ਲਿਮਟਿਡ ਕੰਪਨੀ ਦਾ ਬਤੌਰ ਡਿਪਟੀ ਡਵੀਜ਼ਨਲ ਮੈਨੇਜਰ ਹੈ ਉਹ ਮੋਹਿਤ ਸਮੇਤ ਪਿੰਡ ਦਾਤਾ ਸਿੰਘ ਵਾਲਾ ਥਾਣਾ ਗੜ੍ਹੀ ਜ਼ਿਲ੍ਹਾ ਹਰਿਆਣਾ ਵਾਲੀ ਬ੍ਰਾਂਚ ਵਿੱਚੋਂ 10 ਲੱਖ 35 ਹਜ਼ਾਰ ਰੁਪਏ ਲੈ ਕਿ ਮੋਟਰਸਾਈਕਲ ਨੰਬਰ ਐਚ.ਆਰ 10 ਏ.ਐਚ 1497 ‘ਤੇ ਸਵਾਰ ਹੋ ਕੇ ਉਕਤ ਕੈਸ਼ ਜਮ੍ਹਾ ਕਰਵਾਉਣ ਲਈ ਐਕਸਿਸ ਬੈਂਕ ਸ਼ੇਰਗੜ੍ਹ ਜਾ ਰਹੇ ਸੀ ਤਾਂ ਜਦੋਂ ਉਹ ਪਿੰਡ ਢਾਬੀਂ ਗੁੱਜਰਾਂ ਤੋ ਪਿੰਡ ਸ਼ੇਰਗੜ੍ਹ ਵੱਲ ਨੂੰ ਕਰੀਬ 200 ਗਜ ਅੱਗੇ ਪੁੱਜੇ ਤਾਂ ਉਨ੍ਹਾਂ ਦੇ ਮੋਟਰਸਾਈਕਲ ਦੇ ਅੱਗੇ ਦੋ ਮੋਨੇ ਨੌਜਵਾਨ ਜੋ ਬਿਨਾ ਨੰਬਰ ਸਪਲੈਡਰ ਮੋਟਰਸਾਈਕਲ ਰੰਗ ਕਾਲਾ ‘ਤੇ ਸਵਾਰ ਸਨ, ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ, ਨੇ ਤਲਵਾਰ ਦੀ ਨੋਕ ‘ਤੇ ਜੋ ਕੈਸ਼ ਬੈਗ ਮੋਹਿਤ ਦੇ ਮੋਢਿਆਂ ‘ਤੇ ਟੰਗਿਆ ਹੋਇਆ ਸੀ ਨੂੰ ਖੋਹ ਕੇ ਫ਼ਰਾਰ ਹੋ ਗਏ ਸਨ ਇਹ ਇਤਲਾਹ ਮਿਲਣ ਤੇ ਤੁਰੰਤ ਏਰੀਆ ਅੰਦਰ ਨਾਕੇਬੰਦੀਆਂ ਲਗਾਈਆਂ ਗਈਆਂ ਤੇ ਮੌਕਾ ‘ਤੇ ਉਪ ਕਪਤਾਨ ਪੁਲਿਸ ਪਾਤੜਾਂ ਨੂੰ ਸਮੇਤ ਪੁਲਿਸ ਫੋਰਸ ਭੇਜਿਆ ਗਿਆ
ਸ. ਭੁੱਲਰ ਨੇ ਅੱਗੇ ਦੱਸਿਆ ਕਿ ਮਹੀਪਾਲ ਸਿੰਘ ਯਾਦਵ ਦੇ ਬਿਆਨ ਤੇ ਮੁਕੱਦਮਾ ਨੰਬਰ 423 ਮਿਤੀ 08.12.2021 ਅ/ਧ 379-ਬੀ, 120-ਬੀ ਹਿੰ:ਦੰ: ਥਾਣਾ ਪਾਤੜਾਂ ਵਿਖੇ ਦਰਜ ਕੀਤਾ ਗਿਆ ਜੋ ਉਕਤ ਮੁਕੱਦਮੇ ਨੂੰ ਟਰੇਸ ਕਰਨ ਲਈ ਡੀ.ਐਸ.ਪੀ ਪਾਤੜਾਂ ਰਛਪਾਲ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਬਿਕਰਮਜੀਤ ਸਿੰਘ ਮੁੱਖ ਅਫ਼ਸਰ ਥਾਣਾ ਪਾਤੜਾਂ, ਇੰਸਪੈਕਟਰ ਰਾਹੁਲ ਕੌਸ਼ਲ, ਇੰਚਾਰਜ ਸੀ.ਟੀ ਵਿੰਗ ਪਟਿਆਲਾ ਅਤੇ ਐਸ.ਆਈ ਸ਼ਮਸ਼ੇਰ ਸਿੰਘ ਮੁੱਖ ਅਫ਼ਸਰ ਥਾਣਾ ਸ਼ੁਤਰਾਣਾ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਗਿਆ ਸੀ ਜਿਨ੍ਹਾਂ ਵੱਲੋਂ ਤੁਰੰਤ ਮੌਕਾ ‘ਤੇ ਪਹੁੰਚ ਕੇ ਘਟਨਾ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਬਰੀਕੀ ਨਾਲ ਅਤੇ ਮਨੋਵਿਗਿਆਨਕ ਤਰੀਕਿਆਂ ਨਾਲ ਜਾਂਚ ਪੜਤਾਲ ਆਰੰਭ ਕੀਤੀ ਗਈ ਪੁਲਿਸ ਵੱਲੋਂ ਤੁਰੰਤ ਹਰਕਤ ਵਿੱਚ ਆਕੇ ਸਮੇਂ ਸਿਰ ਕੀਤੀ ਗਈ ਕਾਰਵਾਈ ਸਦਕਾ ਘਟਨਾ ਦੇ ਜ਼ਿੰਮੇਵਾਰ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ
ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀ ਅਨਿਲ ਕੁਮਾਰ ਉਕਤ ਨੇ ਮੁਢਲੀ ਪੁੱਛਗਿੱਛ ‘ਤੇ ਦੱਸਿਆ ਕਿ ਉਹ ਪਹਿਲਾਂ ਭਾਰਤ ਫਾਈਨਾਂਸ ਇੰਨਕਲੂਜਨ ਲਿਮਟਿਡ ਕੰਪਨੀ ਬ੍ਰਾਂਚ ਦਾਤਾ ਸਿੰਘ ਵਾਲਾ (ਗੜੀ) ਵਿੱਚ ਬਤੌਰ ਮੈਨੇਜਰ ਕੰਮ ਕਰਦਾ ਸੀ ਤਾਂ ਵਿਕਾਸ ਅਤੇ ਸਚਿਨ ਅਕਸਰ ਉਸ ਦੀ ਬ੍ਰਾਂਚ ਵਿੱਚ ਆਉਂਦੇ ਜਾਂਦੇ ਰਹਿੰਦੇ ਸੀ ਜਿਸ ਵੱਲੋਂ ਪਹਿਲਾਂ ਸਰਵਿਸ ਦੌਰਾਨ ਖਨੋਰੀ ਮੰਡੀ ਵਿਖੇ ਰਿੰਕੂ ਨਾਮ ਦੇ ਵਿਅਕਤੀ ਦੇ ਕੀਤੇ ਗਏ ਲੋਨ ਦੀਆਂ ਕਿਸ਼ਤਾਂ ਲੈਣ ਜਾਂਦੇ ਸਮੇਂ ਉਸ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਔਰਤ ਨਾਲ ਉਸ ਦੇ ਨਜਾਇਜ਼ ਸਬੰਧ ਬਣ ਗਏ ਸੀ ਜੋ ਕਿ ਉਸ ਨੂੰ ਬਲੈਕਮੇਲ ਕਰਦੀ ਸੀ ਕਿ ਉਹ ਉਸ ਨੂੰ 10 ਲੱਖ ਰੁਪਏ ਦੇਵੇ ਨਹੀਂ ਤਾਂ ਉਹ ਉਸ ਵਿਰੁੱਧ ਬਲਾਤਕਾਰ ਦਾ ਕੇਸ ਦਰਜ ਕਰਵਾ ਦੇਵੇਗੀ ਜਿਸ ਕਾਰਨ ਅਨਿਲ ਉਕਤ ਨੇ ਮਾਨਸਿਕ ਪਰੇਸ਼ਾਨੀ ਵਿੱਚ ਚਲਦਿਆਂ ਆਪਣੇ ਦੋਸਤ ਮੋਹਿਤ ਜੋ ਭਾਰਤ ਫਾਈਨਾਂਸ ਇੰਨਕਲੂਜਨ ਲਿਮਟਿਡ ਕੰਪਨੀ ਵਿੱਚ ਨੌਕਰੀ ਕਰਦਾ ਹੈ, ਵਿਕਾਸ ਅਤੇ ਸਚਿਨ ਨਾਲ ਸਲਾਹ ਮਸ਼ਵਰਾ ਕੀਤਾ ਕਿ ਉਸ ਨੇ ਆਪਣੀ ਦੋਸਤ ਨੂੰ 10 ਲੱਖ ਰੁਪਏ ਦੇਣੇ ਹਨ, ਤੁਸੀਂ ਮੇਰੀ ਮਦਦ ਕਰੋ ਤਾਂ ਮੋਹਿਤ ਨੇ ਉਸ ਨੂੰ ਕਿਹਾ ਕਿ ਸਾਡੀ ਬ੍ਰਾਂਚ ਦੀ ਕੁਲੈਕਸ਼ਨ ਦਾ ਪੈਸਾ ਅਸੀਂ ਐਕਸਿਸ ਬੈਂਕ ਸ਼ੇਰਗੜ੍ਹ ਵਿਖੇ ਜਮਾਂ ਕਰਾਉਣ ਲਈ ਅਕਸਰ ਆਉਂਦੇ ਜਾਂਦੇ ਰਹਿੰਦੇ ਹਾਂ ਜਦੋਂ ਅਸੀਂ ਪੈਸੇ ਜਮਾਂ ਕਰਾਉਣ ਲਈ ਜਾਵਾਂਗੇ ਤਾਂ ਮੈਂ ਤੁਹਾਨੂੰ ਦੱਸ ਦੇਵਾਂਗਾ ਤੁਸੀਂ ਵਿਕਾਸ ਅਤੇ ਸਚਿਨ ਨੂੰ ਮੂੰਹ ਬੰਨ੍ਹ ਕੇ ਰਸਤੇ ਵਿੱਚ ਭੇਜ ਦਿਓ ਫਿਰ ਮਿਤੀ 08.12.2021 ਨੂੰ ਇਨ੍ਹਾਂ ਚਾਰਾਂ ਨੇ ਪਲੈਨਿੰਗ ਕਰ ਲਈ ਸੀ ਤਾਂ ਜਦੋਂ ਮੋਹਿਤ ਅਤੇ ਉਸ ਦਾ ਡੀ.ਡੀ.ਐਮ ਮਹੀਪਾਲ ਸਿੰਘ ਯਾਦਵ ਆਪਣੀ ਬ੍ਰਾਂਚ ਦਾਤਾ ਸਿੰਘ ਵਾਲਾ ਗੜੀ ਵਿੱਚੋਂ ਕੈਸ਼ ਜਮਾਂ ਕਰਾਉਣ ਲਈ ਜਾ ਰਹੇ ਸੀ ਤਾਂ ਮੋਹਿਤ ਨੇ ਇਨ੍ਹਾਂ ਨੂੰ ਫ਼ੋਨ ਪਰ ਦੱਸ ਦਿੱਤਾ ਸੀ ਕਿ ਸਾਡੇ ਪਾਸ ਕਾਲੇ ਰੰਗ ਦੇ ਬੈਗ ਵਿੱਚ ਕੈਸ਼ ਹੈ ਤਾਂ ਵਕਤ ਕਰੀਬ ਸਵੇਰੇ 10:30 ‘ਤੇ ਪਿੰਡ ਢਾਬੀਂ ਗੁੱਜਰਾਂ ਤੋਂ ਪਿੰਡ ਸ਼ੇਰਗੜ੍ਹ ਨੂੰ ਜਾਂਦੀ ਲਿੰਕ ਸੜਕ ਪਰ ਵਿਕਾਸ ਤੇ ਸਚਿਨ ਨੇ ਬਿਨਾਂ ਨੰਬਰੀ ਮੋਟਰਸਾਈਕਲ ‘ਤੇ ਸਵਾਰ ਹੋਕੇ ਆਪਣੇ ਚਿਹਰੇ ਢੱਕ ਕੇ ਮੋਹਿਤ ਅਤੇ ਡੀ.ਡੀ.ਐਮ ਮਹੀਪਾਲ ਸਿੰਘ ਯਾਦਵ ਨੂੰ ਰੋਕਕੇ ਉਨ੍ਹਾਂ ਪਾਸੋਂ ਤਲਵਾਰ ਦੀ ਨੋਕ ਤੇ ਪੈਸਿਆਂ ਵਾਲੇ ਬੈਗ ਦੀ ਖੋਹ ਕਰ ਲਈ ਸੀ ਜਿਸ ਤੇ ਉਕਤ ਵਾਰਦਾਤ ਵਿੱਚ ਸ਼ਾਮਲ ਨਿਮਨਲਿਖਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਖੋਹ ਕੀਤੀ ਰਕਮ ਦੇ 09 ਲੱਖ 75 ਹਜ਼ਾਰ 250 ਰੁਪਏ ਅਤੇ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਵਰਤੀ ਗਈ ਤਲਵਾਰ ਅਤੇ ਮੋਟਰਸਾਈਕਲ ਬਰਾਮਦ ਕਰਵਾਏ ਗਏ ਹਨ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਇਕੱਠੀ ਕੀਤੀ ਰਕਮ ਅਤੇ ਹੋਰ ਵਾਰਦਾਤਾਂ ਵਿੱਚ ਮੌਸੂਲੀਅਤ ਬਾਰੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ

You may also like

पंजाब

शहीद भगत सिंह चैरिटेबल ट्रस्ट ने जरूरतमंदों को ट्राईसाइकिल भेंट की

गढ़शंकर, 9 अक्टूबर: शहीद भगत सिंह चैरिटेबल ट्रस्ट गढ़शंकर द्वारा  आज शहीद-ए-आजम स. भगत सिंह के स्मारक पर हैप्पी साधोवाल के नेतृत्व में एक जरूरतमंद व्यक्ति को ट्राइसाइकिल भेंट की गई। इस अवसर पर...
पंजाब

2 किलो से अधिक हेरोइन के साथ चार तस्कर गिरफ्तार : पाकिस्तान से आई थी एक किलो 550 ग्राम हेरोइन

फिरोजपुर :  सीआईए स्टाफ ने गुप्त सूचना के आधार पर दो तस्करों को डेढ़ किलो हेरोइन के साथ गिरफ्तार किया है। उक्त हेरोइन पाकिस्तान से आई थी। थाना आरिफके पुलिस ने मंगलवार उक्त दोनों...

Leave a Comment

Your email address will not be published.

error: Content is protected !!