ਨਵਾਂਸ਼ਹਿਰ- ਹਲਕਾ ਵਿਧਾਇਕ ਅੰਗਦ ਸਿੰਘ ਵਲੋਂ ਅੱਜ ਪਿੰਡ ਕੁਲਾਮ ਵਿਖੇ ਪੰਜਾਬ ਸਰਕਾਰ ਵਲੋਂ ਬੇਜ਼ਮੀਨੇ ਮਜ਼ਦੂਰਾਂ ਲਈ ਆਰੰਭ ਕੀਤੀ ਗਈ ਕਰਜ਼ਾ ਮੁਆਫੀ ਸਕੀਮ ਦੀ ਬਹੁਮੰਤਵੀ ਸਹਿਕਾਰੀ ਸਭਾ ਚੂਹੜਪੁਰ ਦੇ ਅਧੀਨ ਆਉਂਦੇ ਪਿੰਡਾਂ ਕੁਲਾਮ,ਦੁਰਗਾਪੁਰ ਅਤੇ ਚੂਹੜਪੁਰ ਵਿੱਚ 776 ਲਾਭਪਾਤਰੀਆਂ ਨੂੰ 165.48 ਲੱਖ ਦੇ ਚੈੱਕ ਤਕਸੀਮ ਕੀਤੇ ਗਏ।ਉਨ੍ਹਾਂ ਕਿਹਾ ਕਿ ਮਾਣਯੋਗ ਮੁੱਖ-ਮੰਤਰੀ ਪੰਜਾਬ ਸ਼੍ਰੀ ਚਰਨਜੀਤ ਸਿੰਘ ਚੰਨੀ ਜੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਆਪਣੇ ਵਾਅਦੇ ਮੁਤਾਬਿਕ ਬੇਜ਼ਮੀਨੇ ਮਜ਼ਦੂਰਾਂ ਦਾ ਕਰਜ਼ਾ ਮੁਆਫ ਕਰਕੇ ਮਜ਼ਦੂਰਾਂ ਨੂੰ ਰਾਹਤ ਦਿੱਤੀ ਹੈ।ਇਸ ਮੌਕੇ ਅੰਗਦ ਸਿੰਘ ਨੇ ਨੌਜਵਾਨਾਂ ਨੂੰ ਜ਼ਿੰਮ ਦਾ ਸਮਾਨ ਅਤੇ ਖੇਡ ਕਿੱਟਾਂ ਤਕਸੀਮ ਕੀਤੀਆਂ।ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਜ਼ਿੰਮ ਦਾ ਸਮਾਨ ਦੇਣਾ ਅਤੇ ਖੇਡ ਕਿੱਟਾਂ ਉਪਲੱਬਧ ਕਰਵਾਉਣ ਦਾ ਮਕਸਦ ਨੌਜਵਾਨਾਂ ਨੂੰ ਤੰਦਰੁਸਤ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ ਤਾਂ ਜੋ ਕਿ ਉਹ ਆਪਣੇ ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕਰਨ।
ਇਸ ਮੌਕੇ ਪਿੰਡ ਕੁਲਾਮ ਦੇ ਸਰਪੰਚ ਸੁਖਜੀਤ ਕੌਰ, ਕੁਲਵੀਰ ਸਿੰਘ ਚੂਹੜਪੁਰ, ਚੇਅਰਮੈਨ ਚਮਨ ਭਾਨਮਜਾਰਾ, ਅਵਤਾਰ ਸਿੰਘ ਭੁੱਲਰ, ਜਸਵੀਰ ਸਿੰਘ ਪ੍ਰਧਾਨ ਸੋਸਾਇਟੀ ਕੁਲਾਮ, ਵਾਈਸ ਪ੍ਰਧਾਨ ਰਣਜੀਤ ਸਿੰਘ, ਅਜੈਬ ਸਿੰਘ, ਸ਼ੂਗਰ ਮਿੱਲ ਡਾਇਰੈਕਟਰ ਗੁਰਸੇਵਕ ਸਿੰਘ, ਬਲਦੇਵ ਸਿੰਘ ਵਾਈਸ ਚੇਅਰਮੈਨ ਬੰਗਾ, ਰਿੰਪਲ ਸਿੰਘ, ਕੈਸ਼ੀਅਰ ਬਹਾਦਰ ਸਿੰਘ, ਪੰਚ ਸਰਬਜੀਤ ਸਿੰਘ, ਜਰਨੈਲ ਸਿੰਘ, ਦੁਰਗਾਪੁਰ ਪੰਚ ਕਮਲੇਸ਼ ਰਾਮ, ਲਖਬੀਰ ਸਿੰਘ ਫਾਂਬੜਾ,ਲੰਬੜਦਾਰ ਨਰਿੰਦਰ ਸਿੰਘ ਹਾਜ਼ਰ ਸਨ।
ਹਲਕਾ ਵਿਧਾਇਕ ਅੰਗਦ ਸਿੰਘ ਵਲੋਂ ਪਿੰਡ ਕੁਲਾਮ ਵਿਖੇ ਕਰਜ਼ਾ ਮੁਆਫੀ ਦੇ ਚੈਕ ਤਕਸੀਮ ਅਤੇ ਜ਼ਿੰਮ ਦਾ ਸਮਾਨ, ਖੇਡ ਕਿੱਟਾਂ ਵੀ ਭੇਂਟ
Dec 22, 2021