ਜ਼ਿਲ੍ਹੇਦਾਰ ਸਤੀਸ਼ ਰਾਣਾ : ਸ਼ਾਨਦਾਰ ਸੇਵਾਵਾਂ ਬਦਲੇ ਵਿਸ਼ੇਸ਼ ਸਨਮਾਨ ਸੂਬਾ ਪੱਧਰੀ ਸਮਾਗਮ ਵਿੱਚ, 8 ਜਨਵਰੀ ਨੂੰ ਹੁਸ਼ਿਆਰਪੁਰ ਵਿਖੇ

by

ਹੁਸ਼ਿਆਰਪੁਰ : ਸਤੀਸ਼ ਰਾਣਾ ਦਾ ਜਨਮ 20 ਦਸੰਬਰ 1964 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਗੜ੍ਹਸ਼ੰਕਰ ਅਧੀਨ ਆਉਂਦੇ ਬੀਤ ਇਲਾਕੇ ਦੇ ਪਿੰਡ ਨੈਣਵਾਂ ਵਿਖੇ ਪਿਤਾ ਰਾਣਾ ਧਰੁਵ ਸਿੰਘ ਦੇ ਘਰ ਮਾਤਾ ਸਕਿੰਦਰਾਂ ਦੇਵੀ ਦੀ ਕੁੱਖੋਂ ਹੋਇਆ।ਮੁਢਲੀ ਪੜ੍ਹਾਈ ਦੀਆਂ ਪਹਿਲੀਆਂ ਤਿੰਨ ਜਮਾਤਾਂ ਸਰਕਾਰੀ ਪ੍ਰਾਇਮਰੀ ਸਕੂਲ ਨੈਣਵਾਂ ਅਤੇ ਅਗਲੀ ਪੰਜਵੀਂ ਤੱਕ ਦੀ ਪੜ੍ਹਾਈ ਐੱਸ.ਡੀ ਸਕੂਲ ਦਿੱਲੀ ਤੋਂ ਕੀਤੀ।ਸਰਕਾਰੀ ਹਾਈ ਸਕੂਲ ਗੁਰੂਬਿਸ਼ਨਪੁਰੀ ਭਵਾਨੀਪੁਰ ਤੋਂ ਦਸਵੀਂ ਕਰਨ ਉਪਰੰਤ ਪ੍ਰੈੱਪ ਦੀ ਪੜ੍ਹਾਈ ਬਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜ੍ਹਸ਼ੰਕਰ ਤੋਂ ਕੀਤੀਾ ਅਤੇ BA ਪਾਰਟ 1 ਚ ਦਾਖਲਾ ਖਾਲਸਾ ਕਾਲਜ ਮਾਹਿਲਪੁਰ ਵਿੱਚ ਲਿਆ । ਕਾਲਜ ਦੀ ਪੜਾਈ ਸਮੇਂ ਦੋਰਾਨ ਫੀਸਾ ਵਿੱਚ ਵਾਧਾ ਅਤੇ ਬਸ ਕਰਾਏ ਵਿੱਚ ਹੋਏ 43 % ਦੇ ਵਾਧੇ ਦੋਰਾਨ ਵਿਦਿਆਰਥੀਆਂ ਵਲੋਂ ਲੜੇ ਸੰਘਰਸ਼ ਦੌਰਾਨ ਉਹ ਵਿਦਿਆਰਥੀ ਸੰਗਠਨ ਐਸ.ਐਫ.ਆਈ. ਨਾਲ ਜੁੜ ਗਏ। ਪੜਾਈ ਦੌਰਾਨ ਹੀ ਇਸ ਉਹ 22 ਅਗਸਤ 1983 ਨੂੰ ਪੰਜਾਬ ਸਟੇਟ ਟਿਊਬਵੈੱਲ ਕਾਰਪੋਰੇਸ਼ਨ (ਹੁਣ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ) ਵਿੱਚ ਬਤੌਰ ਸਿੰਚਾਈ ਪਟਵਾਰੀ ਭਰਤੀ ਹੋ ਗਏ। ਨੋਕਰੀ ਦੇ ਸ਼ੁਰੂਆਤੀ ਦੋਰ ਵਿਚ ਹੀ ਅਦਾਰੇ ਅੰਦਰ ਵਿਗਿਆਨਕ ਲੀਹ ਤੇ ਚੱਲ ਰਹੀ ” ਟਿਊਬਵੈੱਲ ਵੈਲਫੇਅਰ ਇੰਪਲਾਇਜ਼ ਯੂਨੀਅਨ ( ਟੇਵੂ ) ਨਾਲ ਜੁੜ ਗਏ । ਨੋਕਰੀ ਦੇ ਅੱਜੇ 04 ਸਾਲ ਵੀ ਪੂਰੇ ਨਹੀ ਹੋਏ ਸੀ ਕਿ ਪੰਜਾਬ ਸਰਕਾਰ ਵਲੋਂ 1987 ਵਿੱਚ ਛਾਂਟੀ ਦੇ ਨੋਟਿਸ ਜਾਰੀ ਕਰ ਦਿੱਤੇ ਗਏ ਅਤੇ ਇਹਨਾਂ ਨੂੰ ਅਤੇ ਬਾਕੀ ਮੁਲਾਜ਼ਮਾਂ ਬਕਾਏ ਦੇ ਉੱਕੇ-ਪੁੱਕੇ ਚੈੱਕ ਦੇ ਕੇ ਘਰੋ-ਘਰੀ ਭੇਜਣ ਦਾ ਫੁਰਮਾਨ ਜਾਰੀ ਕਰ ਦਿੱਤਾ। ਉਸ ਵੇਲੇ ਸਤੀਸ਼ ਰਾਣਾ ਜਥੇਬੰਦੀ ਨਾਲ਼ ਜੁੜ ਕੇ ਜੇਲ਼੍ਹ ਭਰੋ ਅੰਦੋਲਨ ਦਾ ਹਿੱਸਾ ਬਣੇ। ਅੱਤਵਾਦ ਦੀ ਕਾਲੀ ਹਨੇਰੀ ਦੌਰਾਨ ਨੋਕਰੀਆਂ ਤੋਂ ਕੱਢੇ ਮੁਲਾਜ਼ਮਾ ਨੂੰ ਬਹਾਲ ਕਰਵਾਉਣ ਲਈ ਲਗਾਤਾਰ ਮੁੱਖ ਦਫ਼ਤਰ ਚੰਡੀਗੜ ਅਗੇ ਚੱਲ ਰਹੇ ਸੰਘਰਸ਼ ਦੌਰਾਨ ਮੁਲਾਜ਼ਮ ਆਗੂਆਂ ਦੀ ਯੋਗ ਅਗਵਾਈ ਬਿਨ੍ਹਾਂ ਕਿਸੇ ਸਰਕਾਰੀ ਤੰਤਰ ਨੂੰ ਭਿਣਕ ਲਗਿਆਂ ਲੱਗ ਭੱਗ 250 ਮੁਲਾਜ਼ਮਾ ਵਲੋਂ ਪੰਜਾਬ ਸਿਵਲ ਸਕਤਰੇਤ ਚੰਡੀਗੜ ਅਗੇ ਕੀਤੀ ਰੈਲੀ ਦੇ ਦਬਾਅ ਥੱਲੇ ਤੱਤਕਾਲੀ ਮੁੱਖ ਮੰਤਰੀ ਸ. ਸੁਰਜੀਤ ਸਿੰਘ ਬਰਨਾਲਾ ਨਾਲ ਮੀਟਿੰਗ ਹੋਈ , ਜਿਸ ਵਿੱਚ ਸਤੀਸ਼ ਰਾਣਾ ਖੁਦ ਹਾਜ਼ਰ ਸਨ ।ਇਸ ਮੀਟਿੰਗ ਵਿੱਚ ਹੋਏ ਫੈਸਲੇ ਤਹਿਤ ਸਤੀਸ਼ ਰਾਣਾ ਸਮੇਤ ਬਹੁਤ ਸਾਰੇ ਮੁਲਾਜ਼ਮਾ ਦੀਆਂ ਨੌਕਰੀਆਂ ਬਹਾਲ ਕੀਤੀਆਂ ਗਈਆਂ।ਛਾਂਟੀ ਅਧੀਨ ਮੁਲਾਜ਼ਮਾਂ ਵਿੱਚੋਂ ਕੁੱਝ ਨੂੰ ਹੋਰ ਵਿਭਾਗ ਅਤੇ ਬਾਕੀਆਂ ਨੂੰ ਪੁਰਾਣਾ ਵਿਭਾਗ ਅਲਾਟ ਕੀਤਾ ਗਿਆ।ਇਸ ਉਪਰੰਤ ਸਤੀਸ਼ ਰਾਣਾ ਨੇ ਵੱਖ-ਵੱਖ ਜਨਤਕ ਜਥੇਬੰਦੀਆਂ ਵਿੱਚ ਮੋਹਰੀ ਭੂਮਿਕਾ ਅਦਾ ਕੀਤੀ। ਮੌਜੂਦਾ ਸਮੇਂ ਵਿੱਚ ਉਹ ਪੰਜਾਬ ਜਲ ਸਰੋਤ ਇੰਪਲਾਈਜ਼ ਯੂਨੀਅਨ (ਟੇਵੂ) ਦੇ ਸੂਬਾ ਪ੍ਰਧਾਨ ਹਨ। ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਲਗਾਤਾਰ ਚੌਥੀ ਵਾਰ ਸੂਬਾ ਪ੍ਰਧਾਨ ਵਜੋਂ ਸੇਵਾਵਾਂ ਦੇ ਰਹੇ ਹਨ। ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ (AISGEF) ਦੇ ਮੀਤ ਪ੍ਰਧਾਨ ਅਤੇ ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੂਬਾ ਕਨਵੀਨਰ ਅਤੇ ਕੋਆਰਡੀਨੇਟਰ ਹਨ।ਜਨਤਕ ਜਥੇਬੰਦੀਆਂ ਦਾ ਸਾਂਝਾ ਫਰੰਟ (JPMO) ਦੇ ਸੂਬਾ ਕਨਵੀਨਰ ਹਨ।ਮੁਲਾਜ਼ਮ ਸੰਘਰਸ਼ਾਂ ਤੋਂ ਇਲਾਵਾ ਉਹ ਬੀਤ ਅਤੇ ਸਥਾਨਕ ਮਸਲਿਆਂ ਲਈ ਲਗਾਤਾਰ ਸੰਘਰਸ਼ਸ਼ੀਲ ਰਹੇ।1993 ਵਿੱਚ ਬੀਤ ਭਲਾਈ ਕਮੇਟੀ ਦੇ ਗਠਨ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਰਿਹਾ ਅਤੇ ਲੰਬਾ ਸਮਾਂ ਬਤੋਰ ਜਨਰਲ ਸਕੱਤਰ ਸੇਵਾ ਨਿਭਾਈ ਤੇ ਅੱਜ ਵੀ ਉਹ ਇਸ ਸੰਸਥਾ ਦੇ ਅਡੀਸ਼ਨਲ ਜਨਰਲ ਸਕੱਤਰ ਹਨ । ਉਹ 31 ਦਸੰਬਰ 2022 ਨੂੰ 39 ਸਾਲ ਤੋਂ ਵੱਧ ਦੀ ਸ਼ਾਨਦਾਰ ਸੇਵਾ ਉਪਰੰਤ ਵਿਭਾਗ ਵਿੱਚੋਂ ਬਤੋਰ ਜਿਲ੍ਹੇਦਾਰ ਸੇਵਾ-ਮੁਕਤ ਹੋ ਰਹੇ ਹਨ।
30 ਦਸੰਬਰ 2022 ਨੂੰ ਪੰਜਾਬ ਜਲ ਸਰੋਤ ਇੰਪਲਾਈਜ਼ ਯੂਨੀਅਨ (ਟੇਵੂ ) ਵਲੋਂ ਫਾਈਨਡਾਈਨ ਹੋਟਲ ਨੇੜੇ ਸ਼ਿਮਲਾ ਪਹਾੜੀ ਹੁਸ਼ਿਆਰਪੁਰ ਵਿਖੇ ਸਨਮਾਨ-ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ।
8 ਜਨਵਰੀ 2023 ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ ਮੂਰਤੀਆਂ ਵਾਲਾ ਪੈਲੇਸ ਸ਼ੇਰਗੜ੍ਹ ਰੋਡ ਹੁਸ਼ਿਆਰਪੁਰ ਵਿਖੇ ਸੂਬਾ ਪੱਧਰੀ ਸਮਾਗਮ ਦਾ ਆਯੋਜਨ ਕਰ ਕੇ ਸਤੀਸ਼ ਰਾਣਾ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ , ਜਿਸ ਵਿੱਚ ਸੂਬੇ ਭਰ ਦੇ ਸੂਬਾਈ ਮੁਲਾਜ਼ਮ , ਭਰਾਤਰੀ ਮੁਲਾਜ਼ਮ ਅਤੇ ਪੈਨਸ਼ਨਰਜ਼ ਜਥੇਬੰਦੀਆਂ ਦੇ ਸੂਬਾ ਆਗੂਆਂ ਤੋਂ ਇਲਾਵਾ ਜਮਹੂਰੀ ਲਹਿਰ ਦੇ ਆਗੂ ਅਤੇ ਸਨੇਹੀ ਸ਼ਿਰਕਤ ਕਰ ਰਹੇ ਹਨ।

Share
  •  
  •  
  •  
  •  
  •  

You may also like

article-image
पंजाब

पंजाब में सभी विद्यार्थियों को पढ़नी होगी पंजाबी, सरकार ने जारी किया आदेश

चंडीगढ़ : पंजाब सरकार ने पंजाब के सभी निजी और सरकारी स्कूलों में पंजाबी विषय की पढ़ाई को अनिवार्य कर दिया है. सरकार ने इसका आदेश भी जारी कर दिया है, जो सभी स्कूलों...
article-image
पंजाब , हिमाचल प्रदेश

माता श्री चिंतपूर्णी महोत्सव 14 से 16 नवंबर तक : आस्था, संस्कृति और पर्यटन का संगम बनेगा आयोजन

रोहित जसवाल/ एएम नाथ। ऊना, 23 अक्तूबर. धार्मिक एवं सांस्कृतिक पर्यटन को नई ऊंचाइयों तक ले जाने वाला माता श्री चिंतपूर्णी महोत्सव इस वर्ष 14 से 16 नवंबर तक श्रद्धा और उल्लास के साथ...
article-image
पंजाब

गुरुद्वारा जन्म स्थान संत बाबा निधान सिंह जी में 4 दिवसीय शहीदी जोड मेले की तैयारियों को लेकर बैठक की गई

होशियारपुर/दलजीत अजनोहा : गांव नडालो में संत बाबा निधान सिंह जी के गुरुद्वारा जन्म स्थान में संत बाबा नरिंदर सिंह जी-संत बाबा बलविंदर सिंह जी संप्रदाय कार सेवा श्री हजूर साहिब वाले के संरक्षण...
article-image
पंजाब

डायलिसिस मशीन को दूसरे अस्पताल में शिफ्ट किया जाना अत्यन्त  निंदनीय : सतीश कुमार सोनी

गढ़शंकर, 2 दिसंबर: आदर्श सोशल वेलफेयर सोसायटी पंजाब के संस्थापक अध्यक्ष सतीश कुमार सोनी ने प्रेस कॉन्फ्रेंस के दौरान कहा कि सांसद निधि से दी गई डायलिसिस मशीन को दूसरे अस्पताल में शिफ्ट किया...
Translate »
error: Content is protected !!