ਭੂਰੀਵਾਲੇ ਗੁਰਗੱਦੀ ਪਰੰਪਰਾ ਵਲੋਂ ਕੀਤੇ ਜਾ ਰਹੇ ਸੇਵਾ ਕਾਰਜ਼ ਸ਼ਲਾਘਾਯੋਗ- ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ

by

ਐਲੋਪੈਥੀ, ਹੋਮੀਓਪੈਥੀ, ਆਯੂਰਵੈਦਿਕ ਮੈਗਾ ਮੈਡੀਕਲ ਕੈਂਪ ’ਚ 657 ਮਰੀਜਾਂ ਦੀ ਜਾਂਚ
ਬਲਾਚੌਰ -ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਦੂਸਰੇ ਅਵਤਾਰ ਬ਼੍ਰਹਮਲੀਨ ਸ੍ਰੀ ਸਤਿਗੁਰੂ ਲਾਲ ਦਾਸ ਜੀ ਮਹਾਰਾਜ ਭੂਰੀਵਾਲਿਆਂ ਦੇ ਅਵਤਾਰ ਦਿਵਸ ਨੂੰ ਸਮਰਪਿਤ ਚਲ ਰਹੇ ਸੰਤ ਸਮਾਗਮ ਦੇ ਦੂਜੇ ਦਿਨ ਸ੍ਰੀ ਰਾਮਸਰਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਐਲੋਪੈਥੀ, ਹੋਮੀਓਪੈਥੀ ਅਤੇ ਆਯੂਰਵੈਦਿਕ ਦਾ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ। ਮੈਗਾ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਵਿਸ਼ੇਸ਼ ਤੌਰ ਤੇ ਪੁੱਜੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਸ:ਚੇਤਨ ਸਿੰਘ ਜੋੜੇਮਾਜਰਾ ਨੇ ਮੈਗਾ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਭੂਰੀਵਾਲਿਆਂ ਦੀ ਗੁਰਗੱਦੀ ਪਰੰਪਰਾ ਵਾਰੇ ਜੋ ਸੁਣਿਆ, ਪੜਿਆ ਉਨ੍ਹਾਂ ਸਮਾਜ ਦੇ ਭਲੇ ਹਿਤ ਕੀਤੇ ਜਾ ਰਹੇ ਸੇਵਾ ਕਾਰਜ਼ਾਂ ਨੂੰ ਅੱਖੀਂ ਦੇਖ ਕੇ ਜੋ ਆਤਮਿਕ ਸਕੂਨ ਮਿਿਲਆ ਉਸਨੂੰ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ। ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਕਿਹਾ ਕਿ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੇ ਯਤਨਾਂ ਸਦਕਾ ਜਿਲ੍ਹਾ ਰੂਪਨਗਰ ਦੇ ਧਾਮ ਝਾਂਡੀਆਂ ਕਲਾਂ ਵਿਖੇ ਚੱਲ ਰਹੇ ਕਮਿਊਨਟੀ ਹੈਲਥ ਸੈਂਟਰ(ਸੀ.ਐਚ.ਸੀ) ਦੇ ਅਧੂਰੇ ਕੰਮਾਂ ਨੂੰ ਨੇਪਰੇ ਚਾੜ੍ਹਣ, ਡਾਕਟਰੀ ਤੇ ਪੈਰਾ ਮੈਡੀਕਲ ਸਟਾਫ ਦੀ ਤੈਨਾਤੀ ਤੋਂ ਇਲਾਵਾ ਹਰ ਲੋੜ ਦੀ ਪੂਰਤੀ ਤੇ ਸ੍ਰੀ ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਬਣੇ ਅੱਖਾਂ ਦੇ ਅਪਰੇਸ਼ਨ ਥੀਏਟਰ ਦੀ ਮਨਜ਼ੂਰੀ, ਤੇ ਸਰਕਾਰੀ ਤੌਰ ਤੇ ਵਿਸ਼ਾਲ ਅੱਖਾਂ ਦੇ ਕੈਂਪ ਲਗਾ ਕੇ ਗੁਰਗੱਦੀ ਪਰੰਪਰਾ ਦੇ ਸੇਵਾ ਕਾਰਜ਼ਾਂ ਵਿੱਚ ਸਰਕਾਰੀ ਤੌਰ ਤੇ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਰੂਪਨਗਰ ਹਲਕੇ ਤੋਂ ਵਿਧਾਇਕ ਐਡਵੋਕੈਟ ਦਿਨੇਸ਼ ਚੱਢਾ ਨੇ ਵੀ ਭੂਰੀਵਾਲੇ ਗੁਰਗੱਦੀ ਪਰੰਪਰਾ ਦੁਆਰਾ ਕੀਤੇ ਜਾ ਰਹੇ ਸੇਵਾ ਕਾਰਜ਼ਾਂ ਦੀ ਸ਼ਲਾਘਾ ਕੀਤੀ।ਭੁਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਨੇ ਸਿਹਤ ਮੰਤਰੀ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਭੂਰੀਵਾਲੇ ਗੁਰਗੱਦੀ ਪਰੰਪਰਾ ਦਾ ਮਿਸ਼ਨ ਹੀ ਲੋਕਾਈ ਦੀ ਸੇਵਾ ਕਰਨਾ ਹੈ।ਸ੍ਰੀ ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਭੁਰੀਵਾਲੇ ਗਰੀਬਦਾਸੀ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਲੱਗੇ ਇਸ ਮੈਗਾ ਕੈਂਪ ਚ ਐਲੋਪੈਥੀ, ਹੋਮਿਓਪੈਥੀ, ਆਯੂਰਵੈਦਿਕ ਕੈਂਪ ਵਿੱਚ ਪੁੱਜੇ ਵੱਖ ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਨੇ ਤਿੰਨੋ ਕੈਂਪਾਂ ’ਚ 657 ਮਰੀਜਾਂ ਦੀ ਜਾਂਚ ਕਰਕੇ ਟਰੱਸਟ ਦੇ ਸਹਿਯੋਗ ਨਾਲ ਮੁਫਤ ਦਵਾਈਆਂ ਦਿੱਤੀਆਂ ਗਈਆਂ।ਇਸ ਮੌਕੇ ਸੰਤ ਮਹਾਂਪੁਰਸ਼ਾਂ ’ਚ ਸਵਾਮੀ ਤੁਰੀਆ ਨੰਦ, ਸਵਾਮੀ ਤ਼੍ਰਿਪੁਰਾਰੀ ਦਾਸ ਗੁਜਰਾਤ,ਸਵਾਮੀ ਹਰਬੰਸ ਲਾਲ ਡੇਹਲੋ,ਸਵਾਮੀ ਸਚਿਦਾ ਨੰਦ,ਸਵਾਮੀ ਫੁੰਮਣ ਦਾਸ, ਸਵਾਮੀ ਸੱਤਦੇਵ ਬ੍ਰਹਮਚਾਰੀ, ਸਵਾਮੀ ਦਰਵੇਸ਼ਾ ਨੰਦ,ਡੇਰਾ ਗੁਲਾਬ ਸ਼ਾਹ ਮੈਲੀ ਤੋਂ ਸਵਾਮੀ ਗੰਗਾ ਦੇਵੀ, ਸਵਾਮੀ ਸਰਿਤਾ ਦੇਵੀ, ਮਹੰਤ ਗੰਡਾ ਨਾਥ ਰਾਜਸਥਾਨ,ਸਵਾਮੀ ਦੀਵਾਨਾ ਨੰਦ ਦਿੱਲੀ, ਸਵਾਮੀ ਸੰਤੋਸ਼ਾ ਨੰਦ ਸਮੇਤ ਹੋਰ ਵੀ ਸੰਤ ਮਹਾਂਪੁਰਸ਼ ਤੇ ਟਰੱਸਟ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Share
  •  
  •  
  •  
  •  
  •  

You may also like

article-image
पंजाब

शहीद भगत सिंह की दुर्लभ वीडियो फुटेज भारत लाने की पहल तेज, सीएम भगवंत मान ने ब्रिटेन के कानूनविदों से मांगा सहयोग

चंडीगढ़: पंजाब के मुख्यमंत्री भगवंत सिंह मान ने शहीद-ए-आज़म भगत सिंह की दुर्लभ वीडियो फुटेज प्राप्त करने में राज्य सरकार की सहायता के लिए ब्रिटेन के कानूनविदों से समर्थन की अपील की। अपने सरकारी...
article-image
पंजाब

नवांशहर विधानसभा क्षेत्र के अलग-अलग गांवों का सांसद तिवारी ने किया दौरा : लोगों की जेब पर भारी पड़ रही महंगाई: सांसद मनीष तिवारी

नवांशहर, 18 नवंबर: श्री आनंदपुर साहिब से सांसद और पूर्व केंद्रीय मंत्री मनीष तिवारी ने लोगों की जेब पर भारी पड़ रही महंगाई को लेकर केन्द्र सरकार को घेरा है, जिससे आम जनता का...
article-image
पंजाब

5 पर केस दर्ज : नशा तस्कर को जमानत दिलाने के लिए कोर्ट में पेश किए फर्जी दस्तावेज

कपूरथला : कपूरथला जिला अदालत के एडिशनल सेशन जज ने वर्ष 2019 के नशा तस्करी और आर्म्स एक्ट के आरोपी की जमानत मामले में बड़ी कार्रवाई की है। जज गुरमीत टिवाणा की शिकायत पर...
Translate »
error: Content is protected !!