ਪੁਲਿਸ ਵੱਲੋਂ 21 ਕਿਲੋ ਗਾਂਜੇ ਅਤੇ 30 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਤਿੰਨ ਕਾਬੂ

by

ਨਵਾਂਸ਼ਹਿਰ, 21 ਸਤੰਬਰ :ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਗਈ ਕਾਰਵਾਈ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਉਸ ਵੱਲੋਂ ਕਾਠਗੜ ਅਤੇ ਬੰਗਾ ਇਲਾਕਿਆਂ ਵਿਚ ਗਾਂਜਾ ਅਤੇ ਨਾਜਾਇਜ਼ ਸ਼ਰਾਬ ਫੜਨ ਵਿਚ ਕਾਮਯਾਬੀ ਹਾਸਲ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਕਾਠਗੜ ਪੁਲਿਸ ਵੱਲੋਂ ਪੁਜਾਰੀ ਪੁੱਤਰ ਗੋਪੀ ਵਾਸੀ ਮਾਛੀਵਾੜਾ, ਹਾਲ ਵਾਸੀ ਰੈਲ ਮਾਜਰਾ ਕੋਲੋਂ 21 ਕਿਲੋ ਗਾਂਜਾ ਬਰਾਮਦ ਕਰਕੇ ਉਸ ਖਿਲਾਫ਼ ਥਾਣਾ ਕਾਠਗੜ ਵਿਖੇੇ ਐਨ. ਡੀ. ਪੀ. ਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸੇ ਤਰਾਂ ਥਾਣਾ ਸਦਰ ਬੰਗਾ ਦੀ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ 30 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਸ਼ੁਭਮ ਪੁੱਤਰ ਸ਼ੇਰ ਸਿੰਘ ਵਾਸੀ ਹਰਦੋਖ਼ਾਨਪੁਰ, ਹੁਸ਼ਿਆਰਪੁਰ ਅਤੇ ਕੁਨਚਮ ਉਰਫ਼ ਸੰੁਨ ਪੁੱਤਰ ਬਲਬੀਰ ਕੁਮਾਰ ਵਾਸੀ ਬੱਸੀ ਖਵਾਜੂ, ਹੁਸ਼ਿਆਰਪੁਰ ਨੂੰ ਗਿ੍ਰਫ਼ਤਾਰ ਕਰਕੇ ਉਨਾਂ ਖਿਲਾਫ਼ ਥਾਣਾ ਸਦਰ ਬੰਗਾ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜ਼ਿਲੇ ਵਿਚ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਕੋਈ ਢਿੱਲ ਨਹੀਂ ਵਰਤੀ ਜਾਵੇਗੀ।

Share
  •  
  •  
  •  
  •  
  •  

You may also like

article-image
पंजाब

राजनीति में नवजोत कौर सिद्धू की अमित शाह की तारीफ से हलचल

चंडीगढ़: पंजाब की राजनीतिक स्थिति में एक बार फिर महत्वपूर्ण बदलाव की संभावना दिखाई दे रही है। कांग्रेस से निलंबित पूर्व विधायक नवजोत कौर सिद्धू के एक सोशल मीडिया पोस्ट ने राजनीतिक हलकों में...
article-image
पंजाब

बाढ़ पीड़ितों के लिए 80 हजार रुपए का दिया सहयोग – डिप्टी कमिश्नर आशिका जैन को सौंपा चैक – डिप्टी कमिश्नर ने इस कदम को दूसरों के लिए प्रेरणादायक बताया

होशियारपुर/दलजीत अजनोहा : डिप्टी कमिश्नर एवं जिला रेड क्रॉस सोसाइटी की अध्यक्ष आशिका जैन ने बताया कि इस समय पूरा पंजाब बाढ़ की त्रासदी से जूझ रहा है। ऐसे कठिन समय में जहां सरकार...
Translate »
error: Content is protected !!