ਵਿਧਾਇਕ ਅੰਗਦ ਸਿੰਘ ਨੇ ਪਿੰਡ ਲਾਲੇਵਾਲ ਅਤੇ ਤਲਵੰਡੀ ਸਿਬੂ ਦੇ ਨੌਜਵਾਨਾਂ ਨੂੰ ਜਿਮ ਦਾ ਸਮਾਨ ਅਤੇ ਖੇਡ ਕਿੱਟਾਂ ਕੀਤੀਆਂ ਤਕਸੀਮ

by

ਨਵਾਂਸ਼ਹਿਰ – 24 ਦਸੰਬਰ 2021
ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਵੱਲੋਂ ਨੌਜਵਾਨਾਂ ਦੇ ਪ੍ਰਗਤੀਸ਼ੀਲ ਵਿਕਾਸ ਤਹਿਤ ਕੀਤੇ ਜਾ ਰਹੇ ਕੰਮਾਂ ਵਿੱਚ ਉਹਨਾਂ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਕਿੱਟਾਂ ਅਤੇ ਜਿਮ ਦਾ ਸਮਾਨ ਭੇਂਟ ਕਰਨ ਦਾ ਕੰਮ ਜਾਰੀ ਹੈ। ਇਹਨਾਂ ਵਿੱਚ 2 ਨੈੱਟ ਸਮੇਤ ਬੈਡਮਿੰਟਨ ਕਿੱਟ, ਕ੍ਰਿਕਟ ਕਿੱਟ, ਵਾਲੀਵਾਲ ਕਿੱਟ ਅਤੇ ਕਸਰਤ ਲਈ ਜਿਮ ਦਾ ਸਮਾਨ ਸ਼ਾਮਿਲ ਹੈ।ਉਹਨਾਂ ਨੇ ਅੱਜ ਪਿੰਡ ਲਾਲੇਵਾਲ ਅਤੇ ਤਲਵੰਡੀ ਸਿਬੂ ਵਿਖੇ ਇਹ ਸਮਾਨ ਭੇਂਟ ਕੀਤਾ। ਉਹਨਾਂ ਦਾ ਟੀਚਾ ਖੇਡਾਂ ਦੇ ਖੇਤਰ ਵਿੱਚ ਸਰੀਰਕ ਚੁਸਤੀ ਅਤੇ ਫੁਰਤੀ ਲਿਆਉਣਾ ਹੈ।ਇਸ ਭਲਾਈ ਭਰੇ ਕੰਮ ਨਾਲ਼ ਨੌਜਵਾਨਾਂ ਨੂੰ ਸੁਨਹਿਰੇ ਭਵਿੱਖ ਲਈ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਵਿਧਾਇਕ ਅੰਗਦ ਸਿੰਘ ਜੀ ਨੇ ਖੇਡਾਂ ਦੀ ਮਹੱਤਤਾ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਖੇਡਾਂ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਬਣਾਈ ਰੱਖਦੀਆਂ ਹਨ। ਦੇਸ਼ ਦੇ ਸਰਵਪੱਖੀ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਆਪਣੀ ਆਉਣ ਵਾਲੀ ਪੀੜ੍ਹੀ ਤੰਦਰੁਸਤ ਬਣੇ।ਉਹਨਾਂ ਨੂੰ ਉਮੀਦ ਹੈ ਕਿ ਨੌਜਵਾਨ ਖੇਡਾਂ ਅਤੇ ਕਸਰਤ ਨਾਲ ਸਬੰਧਿਤ ਮੁਕਾਬਲਿਆਂ ਵਿਚ ਭਾਗ ਲੈਣ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ।
ਉਹਨਾਂ ਦੇ ਇਸ ਸ਼ਲਾਘਾਯੋਗ ਕੰਮ ਲਈ ਨੌਜਵਾਨ ਦਿਲੋਂ ਧੰਨਵਾਦ ਕਰ ਰਹੇ ਹਨ। ਹਲਕੇ ਦੇ ਲੋਕਾਂ ਨਾਲ਼ ਰਾਬਤਾ ਕਾਇਮ ਰੱਖਣ ਕਰਕੇ ਹਮੇਸ਼ਾ ਉਹ ਹਰਮਨ ਪਿਆਰੇ ਵਿਧਾਇਕ ਰਹੇ ਹਨ। ਹਲਕਾ ਨਵਾਂਸ਼ਹਿਰ ਦੇ ਨਿਵਾਸੀਆਂ ਅਨੁਸਾਰ ਉਹਨਾਂ ਨੇ ਇੱਕ ਜਾਗਰੂਕ ਨੌਜਵਾਨ ਹੁੰਦੇ ਹੋਏ ਆਪਣੀ ਯੁਵਾ ਸੋਚ ਨੂੰ ਪ੍ਰਫੁੱਲਿਤ ਕਰਨ ਲਈ ਆਪਣੇ ਫਰਜ਼ ਅਦਾ ਕੀਤੇ ਹਨ।
ਲਾਲੇਵਾਲ ਅਤੇ ਤਲਵੰਡੀ ਸਿਬੂ ਵਿਖੇ ਸਰਪੰਚ ਨੀਨਾ ਜੀ, ਪੰਚ ਸਿਮਰਨ ਕੌਰ, ਲੰਬੜਦਾਰ ਬਲਦੇਵ ਸਿੰਘ, ਪੰਚ ਸ਼ਰਧਾ ਸਿੰਘ, ਹਰਬੰਸ ਲਾਲ, ਬਲਵੀਰ ਸਿੰਘ, ਹਰਪਾਲ ਸਿੰਘ, ਜੋਧ ਸਿੰਘ, ਆਤਮਾ ਸਿੰਘ, ਵੀਰ ਸਿੰਘ, ਨਰਾਇਣ ਸਿੰਘ, ਲਛਮਣ ਸਿੰਘ, ਸਾਬਕਾ ਪੰਚ ਤਰਲੋਕ ਚੰਦ, ਜੋਧ ਸਿੰਘ ਸਾਬਕਾ ਪੰਚ, ਗੁਰਜੀਤ ਸਿੰਘ, ਬਲਵੀਰ ਸਿੰਘ, ਦਲਵਿੰਦਰ ਸਿੰਘ, ਜਗੀਰ ਸਿੰਘ, ਸੋਢੀ ਰਾਮ, ਸੁਰਿੰਦਰ ਸਿੰਘ ਹਾਜ਼ਰ ਸਨ।

Share
  •  
  •  
  •  
  •  
  •  

You may also like

article-image
पंजाब

Shiromani Akali Dal (B) Announces

Hoshiarpur/ Daljeet Ajnoha/April 15 : Shiromani Akali Dal (B) district president Lakhwinder Singh Lakhkhi Gilzian has announced the rural office-bearers for the district, appointing Gurmail Singh Bham as the guardian (in-charge) for the Garhshankar...
पंजाब

नील गाय की आड़ में किया बारासिंगे का शिकार : निग्गी के जंगल में मिला कटा हुआ सिर

नवांशहर। कस्बा काठगढ़ के नजदीकी गांव निग्गी के जंगल में गांववासियों ने बारासिंगे का कटा हुआ सिर बरामद किया है। अकेले सिर के मिलने से शिवालिक के जंगलों में नील गाय की आड़ में...
article-image
पंजाब

पटियाला की केंद्रीय जेल से तीन कैदी फरार : पुलिस विभाग में मचा हड़कंप

एएम नाथ। पटियाला : पंजाब में जेल से तीन कैदियों के भागने का मामला सामने आया है। खबर है कि सेंट्रल जेल पटियाला से तीन कैदी भाग गए है जिसके बाद पुलिस विभाग में...
Translate »
error: Content is protected !!