ਵੋਟ ਬਣਾਉਣ, ਕਟਵਾਉਣ ਜਾਂ ਸੋਧ ਕਰਵਾਉਣ ਲਈ 6 ਤੇ 7 ਨਵੰਬਰ ਨੂੰ ਲੱਗਣਗੇ ਵਿਸ਼ੇਸ਼ ਕੈਂਪ-ਡੀਸੀ

by

ਨਵਾਂਸ਼ਹਿਰ 5 ਨਵੰਬਰ : ਮੁੱਖ ਚੋਣ ਅਫ਼ਸਰ, ਪੰਜਾਬ ਦੇ ਆਦੇਸ਼ਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2022 ਦੇ ਆਧਾਰ ’ਤੇ ਤਿਆਰ ਕੀਤੀ ਜਾ ਰਹੀ ਵੋਟਰ ਸੂਚੀ ਦੀ ਸਰਸਰੀ ਸੁਧਾਈ-2022 ਲਈ 1 ਨਵੰਬਰ ਤੋਂ 30 ਨਵੰਬਰ 2021 ਤੱਕ ਦਾਅਵੇ ਅਤੇ ਇਤਰਾਜ ਪ੍ਰਾਪਤ ਕੀਤੇ ਜਾ ਰਹੇ ਹਨ। ਇਸ ਸਬੰਧੀ ਜ਼ਿਲੇ ਵਿਚ ਬੂਥ ਪੱਧਰ ’ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਤਹਿਤ ਬੂਥ ਪੱਧਰ ’ਤੇ ਨਿਯੁਕਤ ਕੀਤੇ ਬੀ. ਐਲ. ਓਜ਼ ਮਿਤੀ 6 ਨਵੰਬਰ 2021 (ਸਨਿੱਚਰਵਾਰ) ਅਤੇ 7 ਨਵੰਬਰ 2021 (ਐਤਵਾਰ) ਨੂੰ ਆਪਣੇ ਸਬੰਧਤ ਪੋਲਿੰਗ ਸਟੇਸ਼ਨਾਂ ’ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੈਠਣਗੇ ਅਤੇ ਯੋਗ ਵਿਅਕਤੀਆਂ ਪਾਸੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਸ਼ਹੀਦ ਭਗਤ ਸਿੰਘ ਨਗਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਕੋਈ ਵੀ ਵਿਅਕਤੀ, ਜੋ 1 ਜਨਵਰੀ 2022 ਨੂੰ 18 ਸਾਲ ਪੂਰੀ ਕਰਦਾ ਹੈ, ਉਹ ਆਪਣੇ ਸਬੰਧਤ ਪੋਲਿੰਗ ਸਟੇਸ਼ਨ ’ਤੇ ਜਾ ਕੇ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6 ਭਰ ਕੇ ਬੀ. ਐਲ. ਓ ਨੂੰ ਦੇ ਸਕਦਾ ਹੈ। ਇਸੇ ਤਰਾਂ ਕੋਈ ਵੀ ਵਿਅਕਤੀ ਫਾਰਮ ਭਰ ਕੇ ਆਪਦੇ ਨਾਮ, ਜਨਮ ਮਿਤੀ, ਫੋਟੋ ਆਦਿ ਵਿਚ ਸੋਧ ਵੀ ਕਰਵਾ ਸਕਦਾ ਹੈ ਅਤੇ ਜੋ ਵਿਅਕਤੀ ਕਿਸੇ ਦੂਸਰੀ ਥਾਂ ’ਤੇ ਸ਼ਿਫਟ ਹੋ ਗਏ ਹਨ, ਉਹ ਵੀ ਫਾਰਮ 7 ਭਰ ਕੇ ਵੋਟ ਕਟਵਾ ਸਕਦੇ ਹਨ। ਉਨਾਂ ਦੱਸਿਆ ਕਿ ਬੂਥ ਪੱਧਰ ’ਤੇ ਅਜਿਹੇ ਵਿਸ਼ੇਸ਼ ਕੈਂਪ 20 ਨਵੰਬਰ 2021 (ਸਨਿੱਚਰਵਾਰ) ਅਤੇ 21 ਨਵੰਬਰ 2021 (ਐਤਵਾਰ) ਨੂੰ ਵੀ ਲਗਾਏ ਜਾਣਗੇ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਉਹ ਇਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ।

Share
  •  
  •  
  •  
  •  
  •  

You may also like

article-image
पंजाब

बूंद बूंद पानी को भी तरसे लोग : गत एक सप्ताह से पीने वाले पानी की बूंद-बूंद को प्यासे है गांव मलकोवाल, जगातपुर, गद्दीवाल, काणेवाल, रतनपुर तथा भवानीपुर भगता

गढ़शंकर: 6-7 दिन से पीने वाले पानी की बूंद-बूंद को प्यासे गढ़शंकर के अधीन पड़ते इलाका बीत के गांव मलकोवाल, जगातपुर, गद्दीवाल, काणेवाल, रतनपुर तथा भवानीपुर भगता के निवासियों ने एकत्रित होकर वाटर सप्लाई...
article-image
पंजाब , समाचार

जंगल से गुजरते टिप्पर उड़ा रहे नियमों की धज्जिया , जिला प्रशासन की चुपी पर उठ रहे स्वाल

गढ़शंकर। गढ़शंकर के गांव रामपुर के जंगल की सीमा पर सटे हिमाचन प्रदेश के गांव गोंदपुर के जंगल में लगे क्रैशरों का फायदा पहुंचाने के लिए आखिर पंजाब सरकार के तीन विभागों के अधिकारी...
article-image
पंजाब , हिमाचल प्रदेश

भगवंत मान द्वारा बम धमाकों को केंद्र की राजनीति का हिस्सा कहना बेहद शर्मनाक : खन्ना

होशियारपुर 5 मई : पंजाब की आम आदमी पार्टी सरकार के मुख्यमंत्री भगवंत मान द्वारा दिए गए बयान जिसमें उन्होंने हो रहे बम धमाकों को केंद्र की राजनीति का हिस्सा बताया है, पर आप...
Translate »
error: Content is protected !!