ਪੁਲਿਸ ਵੱਲੋਂ 30 ਕਿਲੋ ਚੂਰਾ ਪੋਸਤ ਅਤੇ 54 ਲੀਟਰ ਲਾਹਣ ਸਮੇਤ ਤਿੰਨ ਕਾਬੂ

by

ਨਵਾਂਸ਼ਹਿਰ, 23 ਸਤੰਬਰ : ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਗਈ ਕਾਰਵਾਈ ਨੂੰ ਜਾਰੀ ਰੱਖਦਿਆਂ ਬਲਾਚੌਰ ਅਤੇ ਬਹਿਰਾਮ ਇਲਾਕਿਆਂ ਵਿਚ ਚੂਰਾ ਪੋਸਤ ਅਤੇ ਲਾਹਣ ਫੜਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਸਿਟੀ ਬਲਾਚੌਰ ਪੁਲਿਸ ਵੱਲੋਂ 30 ਕਿਲੋ ਚੂਰਾ ਪੋਸਤ ਬਰਾਮਦ ਕਰਕੇ ਤਿੰਨ ਵਿਅਕਤੀਆਂ, ਬਲਵਿੰਦਰ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਬੁੰਗਾੜੀ, ਹਰਵਿੰਦਰ ਉਰਫ਼ ਬੱਬੂ ਵਾਸੀ ਸਿਆਣਾ ਅਤੇ ਦੀਪੂ ਵਾਸੀ ਸਿਆਣਾ ਖਿਲਾਫ਼ ਥਾਣਾ ਸਿਟੀ ਬਲਾਚੌਰ ਵਿਖੇ ਐਨ. ਡੀ. ਪੀ. ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਨਾਂ ਵਿਚੋਂ ਬਲਵਿੰਦਰ ਅਤੇ ਹਰਵਿੰਦਰ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ ਜਦਕਿ ਦੀਪੂ ਅਜੇ ਫਰਾਰ ਹੈ। ਉਨਾਂ ਦੱਸਿਆ ਕਿ ਇਸੇ ਤਰਾਂ ਥਾਣਾ ਬਹਿਰਾਮ ਦੀ ਪੁਲਿਸ ਵੱਲੋਂ 54 ਲੀਟਰ ਲਾਹਣ ਸਮੇਤ ਸਤਨਾਮ ਸਿੰਘ ਉਰਫ਼ ਸ਼ਾਮਾ ਪੁੱਤਰ ਮਲਕੀਤ ਸਿੰਘ ਵਾਸੀ ਚੱਕਗੁਰੂ ਨੂੰ ਗਿ੍ਰਫ਼ਤਾਰ ਕਰਕੇ ਉਸ ਖਿਲਾਫ਼ ਥਾਣਾ ਬਹਿਰਾਮ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜ਼ਿਲੇ ਵਿਚ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਇਸੇ ਤਰਾਂ ਕਾਰਵਾਈ ਜਾਰੀ ਰਹੇਗੀ ਅਤੇ ਇਸ ਸਬੰਧੀ ਕੋਈ ਢਿੱਲ ਨਹੀਂ ਵਰਤੀ ਜਾਵੇਗੀ।

Share
  •  
  •  
  •  
  •  
  •  

You may also like

article-image
पंजाब

सिंगड़ीवाला ने फगवाड़ा बेगमपुरा पंथक एकत्र के लिए संगतों को किया लामबंद

गढ़शंकर, 10 जून : गुरु साहिब द्वारा बख्शे गए “सरबत दा भला” के सिद्धांत को कमजोर करने तथा सिख और दलित समाज के बीच फूट डालने की कथित साजिशों को रोकने के उद्देश्य से...
article-image
पंजाब

जिला चंबा में 25 मई तक 1438 अब्सेंटी मतदाताओं ने किया मतदान – DC मुकेश रेपसपाल

एएम नाथ । चम्बा  :   लोकसभा चुनाव -2024 के लिए ज़िला चंबा के सभी विधानसभा क्षेत्रों में 25 मई तक 1438 अब्सेंटी मतदाताओं  ने अपने मताधिकार का प्रयोग किया है जिनमें 85 वर्ष से...
article-image
पंजाब

जीओजी जमीनी स्तर पर लोक कल्याणकारी योजनाओं को लागू करने में महत्वपूर्ण साबित हो रहा है :- अपनीत रियात

 होशियारपुर, 19 फरवरी ( मनजिंदर कुमार पेंसरा ): प्रशासन सुधार (जी.ओ.जी) की फीडबैक रिपोर्ट प्रशासनिक सुधार, लोक कल्याणकारी योजनाओं को जमीनी स्तर पर लागू करने और लोगों की समस्याओं को हल करने के लिए...
Translate »
error: Content is protected !!