ਰਾਮਗੜ੍ਹੀਆਂ ਅਕਾਲ ਜੱਥੇਬੰਦੀ ਪੰਜਾਬ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਦਾ 299ਵਾਂ ਜਨਮ ਦਿਹਾੜਾ ਮਨਾਇਆ

by

ਪਟਿਆਲਾ : ਰਾਮਗੜ੍ਹੀਆਂ ਅਕਾਲ ਜੱਥੇਬੰਦੀ ਪੰਜਾਬ ਦੀ ਪਟਿਆਲਾ ਇਕਾਈ ਨੇ ਗੁਰਦੁਆਰਾ ਸਾਹਿਬ ਰਾਮਗੜ੍ਹੀਆਂ ਲੋਅਰ ਮਾਲ  ਵਿਖੇ  ਮਹਾਰਾਜਾ ਜੱਸਾ ਸਿੰਘ ਰਾਮਗੜੀਆਂ ਦਾ 299ਵਾਂ ਜਨਮ ਦਿਹਾੜਾ ਮਨਾਇਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕਥਾ ਕੀਰਤਨ ਵਿਚਾਰਾਂ ਹੋਈਆਂ।ਸੰਗਤ ਨੂੰ ਜੀ ਆਇਆ ਕਹਿੰਦੇ ਹੋਏ ਰਾਮਗੜ੍ਹੀਆਂ ਅਕਾਲ ਜੱਥੇਬੰਦੀ ਪੰਜਾਬ ਦੇ ਚੇਅਰਮੈਨ ਜਗਜੀਤ ਸਿੰਘ ਸੱਗੂ ਨੇ ਭਾਈ ਲਾਲੋ ਫ਼ਾਊਂਡੇਸ਼ਨ ਗੁਰਦੁਆਰਾ ਸਾਹਿਬ ਰਾਮਗਡ.੍ਹੀਆ, ਭਗਵਾਨ ਸ੍ਰੀ ਵਿਸ਼ਵਕਰਮਾ ਚੈਰੀਟੇਬਲ ਐਜੂਕੇਸ਼ਨ ਅਤੇ ਵੈਲਫੇਅਰ ਟਰੱਸਟ    ਦਾ ਧੰਨਵਾਦ ਕੀਤਾ।
ਇਸ ਮੌਕੇ ਓ ਬੀ ਸੀ ਸੈੱਲ ਦੇ ਚੇਅਰਮੈਨ ਡਾ ਗੁਰਿੰਦਰ ਸਿੰਘ ਬਿੱਲਾ ਨੇ ਆਪਣੀ ਹਾਜ਼ਰੀ ਲਵਾਈ ਤੇ ਅਮਰਜੀਤ ਸਿੰਘ ਰਾਮਗੜ੍ਹੀਆ ਨੇ ਅੱਜ ਦੇ ਦਿਨ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਤੇ ਕਿਹਾ ਕਿ ਸ. ਰਾਮਗੜ੍ਹੀਆਂ ਇਕੱਲਾ ਰਾਮਗੜ੍ਹੀਆਂ ਦੇ ਹੀ ਹਨ ਉਹ ਸਮੂਹ ਸਿੱਖ ਭਾਈਚਾਰੇ ਦੇ   ਸਾਂਝੇ ਜਰਨੈਲ ਹਨ। ਭਾਦਸੋਂ ਤੋਂ ਭਗਵੰਤ ਸਿੰਘ ਮਣਕੂ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਦੇ ਜੀਵਨ ‘ਤੇ ਚਾਨਣਾ ਪਾਇਆ ਅਤੇ ਉਨ੍ਹਾਂ ਦੇ ਦਰਸਾਏ ਹੋਏ ਮਾਰਗ ‘ਤੇ ਚੱਲਣ ਵਾਸਤੇ ਕਿਹਾ।ਸਹਾਇਕ ਲੋਕ ਸੰਪਰਕ ਅਫ਼ਸਰ ਪਟਿਆਲਾ ਹਰਦੀਪ ਸਿੰਘ ਗਹੀਰ ਨੇ ਕਿਹਾ ਕਿ ਸਾਡੇ ਨੌਜਵਾਨ ਵਿਦੇਸ਼ ਜਾ ਰਹੇ ਹਨ ਤੇ ਦਿਨੋਂ ਦਿਨ ਪੰਜਾਬ ਖਾਲੀ ਹੁੰਦਾ ਜਾ ਰਿਹਾ ਹੈ ਸਾਨੂੰ ਸਾਡੇ ਵਿਰਸੇ ਨਾਲ ਜੁੜਨ ਸਮੇਤ ਸਾਡੇ ਨੌਜਵਾਨਾਂ ਨੂੰ ਆਪਣੇ ਕਿੱਤੇ ਨਾਲ ਜੋੜਨ ਦੀ ਜ਼ਰੂਰਤ ਦੇ ਨਾਲ ਨਾਲ ਸਾਡਾ ਇਤਿਹਾਸ ਵੀ ਸਾਂਭਣ ਦੀ ਲੋੜ ਹੈ।
ਇਸ ਮੌਕੇ ਅਵਤਾਰ ਸਿੰਘ ਨੰਨੜੇ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਰਾਮਗੜ੍ਹੀਆ ਚੇਅਰ ਸਥਾਪਤ ਹੋਣੀ ਚਾਹੀਦੀ ਹੈ ਤਾਂ ਕਿ ਸਾਨੂੰ ਸਾਡੇ ਇਤਿਹਾਸ ਬਾਰੇ ਪਤਾ ਲੱਗ ਸਕੇ।ਅਮਰਜੀਤ ਸਿੰਘ ਸਪਾਲ ਗੁਰਬਾਣੀ ਕਥਾ ਵਿਚਾਰ ਕੀਤੀ।ਗੁਰਦੀਪ ਸਿੰਘ ਮਹਿਲ ਲਾਈਵ ਤੇਜ ਚੈਨਲ ਦੇ ਐੱਮਡੀ ਤੇ ਬਾਗਬਾਨੀ ਵਿਭਾਗ ਤੋਂ ਡਾ ਹਰਿੰਦਰਪਾਲ ਸਿੰਘ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਬੂਟਿਆਂ ਦੀ ਸੇਵਾ ਕੀਤੀ।ਪ੍ਰੋਗਰਾਮ ਦੀ ਸਮਾਪਤੀ ਤੇ ਆਏ ਹੋਏ ਮਹਿਮਾਨਾਂ ਨੂੰ ਜਥੇਬੰਦੀ ਵੱਲੋਂ ਇੱਕ ਸਰਟੀਫਿਕੇਟ ਅਤੇ ਪੌਦਾ ਦੇ ਕੇ ਸਨਮਾਨਤ ਕੀਤਾ ਗਿਆ।

Share
  •  
  •  
  •  
  •  
  •  

You may also like

article-image
पंजाब

कोरोना से निपटने हेतु टोटके अपनाने की बजाय विदेशी सरकारों से सीख लें प्रधानमंत्री: दीवान

लुधियाना  : पंजाब लार्ज इंडस्ट्रियल डेवलपमेंट बोर्ड के चेयरमैन पवन दीवान ने देश में लगातार बढ़ रहे कोरोना महामारी के मामलों के बीच प्रधानमंत्री नरेंद्र मोदी को विदेशी सरकारों से सीख लेकर कुछ अमल...
article-image
पंजाब

टिप्पर से भिड़ी स्कॉर्पियो में लगी आग : ड्राइविंग सीट पर युवक की मौत

अमृतसर-तरनतारन बाईपास पर मानांवाला के पास दर्दनाक हादसा; टक्कर के बाद टिप्पर चालक फरार, दमकल की देरी पर लोगों में रोष अमृतसर। अमृतसर-तरनतारन बाईपास पर मानांवाला के पास वीरवार को एक दर्दनाक सड़क हादसे...
article-image
पंजाब

डिप्टी कमिश्नर ने जिला रोजगार ब्यूरो पहुंच कर सभी को सौंपी अत्याधुनिक रेहडिय़ां

शारीरिक व आर्थिक चुनौतियों से जूझ रहे चार व्यक्तियों को जिला प्रशासन ने दिखाई आत्म निर्भर बनने की राह जिला रोजगार ब्यूरो के माध्यम से ‘स्वादिष्टम’ प्रोजैक्ट के अंतर्गत नि:शुल्क उपलब्ध करवाई गई अत्याधुनिक...
Translate »
error: Content is protected !!