ਵਿਧਾਇਕ ਅੰਗਦ ਸਿੰਘ ਨੇ ਮੂਸਾਪੁਰ ਰੋਡ ਵਿਖੇ ਸਟਰੀਟ ਲਾਈਟਾਂ ਦਾ ਕੀਤਾ ਸ਼ੁੱਭ ਆਰੰਭ

by

*ਮਰਕਰੀ ਲਾਈਟਾਂ ਨਾਲ ਜਗਮਗਾਇਆ ਤਿ੍ਰਵੈਣੀ ਮੁਹੱਲਾ ਤੇ ਬੇਗਮਪੁਰਾ ਨਗਰ
ਨਵਾਂਸ਼ਹਿਰ । ਵਿਧਾਇਕ ਅੰਗਦ ਸਿੰਘ ਨੇ ਹਲਕੇ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਂਦਿਆਂ ਮੂਸਾਪੁਰ ਰੋਡ ’ਤੇ ਵਾਰਡ ਨੰਬਰ 17 ਦੇ ਤਿ੍ਰਵੈਣੀ ਮੁਹੱਲਾ ਅਤੇ ਬੇਗਮਪੁਰਾ ਨਗਰ ਵਿਖੇ 55 ਮਰਕਰੀ ਸਟਰੀਟ ਲਾਈਟਾਂ ਦਾ ਸ਼ੁੱਭ ਆਰੰਭ ਕੀਤਾ। ਸਥਾਨਕ ਕੌਂਸਲਰ ਚੇਤ ਰਾਮ ਰਤਨ ਨਾਲ ਸਟਰੀਟ ਲਾਈਟਾਂ ਨੂੰ ਬਟਨ ਦੱਬ ਕੇ ਚਾਲੂ ਕਰਨ ਮੌਕੇ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਇਸ ਇਲਾਕੇ ਦਾ ਸਰਬਪੱਖੀ ਵਿਕਾਸ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ। ਉਨਾਂ ਕੌਂਸਲਰ ਚੇਤ ਰਾਮ ਰਤਨ ਦੀ ਮੰਗ ’ਤੇ ਸਲੱਮ ਏਰੀਏ ਅਤੇ ਸ਼ਹਿਰੋਂ ਬਾਹਰ ਖੁੱਲੇ ਵਾਤਾਵਰਨ ਵਿਚ ਸੈਰ ਕਰਨ ਵਾਲਿਆਂ ਲਈ ਤਿ੍ਰਵੈਣੀ ਮੁਹੱਲਾ ਤੋਂ ਬੇਗਮਪੁਰਾ ਨਗਰ ਚੌਕ ਤੱਕ ਸੈਰ ਪੱਟੀ ਬਣਾਉਣ ਦਾ ਵੀ ਐਲਾਨ ਕੀਤਾ। ਉਨਾਂ ਇਹ ਵੀ ਕਿਹਾ ਕਿ ਡੰਪ ਵਿਚ ਲੱਗੇ ਕੂੜੇ ਦੇ ਢੇਰਾਂ ਨੂੰ ਚੁਕਾਉਣ ਲਈ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਨਵਾਂਸ਼ਹਿਰ ਦਾ ਸਰਬਪੱਖੀ ਵਿਕਾਸ ਉਨਾਂ ਦਾ ਮੁੱਖ ਟੀਚਾ ਹੈ ਅਤੇ ਸ਼ਹਿਰ ਵਾਸੀਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਦਿਨ-ਰਾਤ ਇਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਨਵਾਂਸ਼ਹਿਰ ਦੀ ਨੁਹਾਰ ਬਦਲਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸਚਿਨ ਦੀਵਾਨ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਡਾ. ਕਮਲਜੀਤ ਲਾਲ, ਸੀਨੀਅਰ ਮੀਤ ਪ੍ਰਧਾਨ ਪਿ੍ਰਥਵੀ ਚੰਦ, ਕੌਂਸਲਰ ਪਰਵੀਨ ਭਾਟੀਆ, ਡਾ. ਬਡਵਾਲ, ਜਸਵੀਰ ਕੌਰ ਤੇ ਬਲਵਿੰਦਰ ਭੂੰਬਲਾ, ਜੈਦੀਪ ਜਾਂਗੜਾ, ਮਨਪ੍ਰੀਤ ਸਿੰਘ ਸੈਣੀ, ਰੋਮੀ ਖੋਸਲਾ, ਕਰਨ ਦੀਵਾਨ, ਸੁਨੀਲ ਕੁਮਾਰ, ਪਦੀਪ ਧੀਰ, ਸੋਹਲ ਦੀਵਾਨ, ਗੁਰਨਾਮ ਸਿੰਘ, ਰਾਮ ਲਾਲ ਕਟਾਰੀਆ, ਬਾਬੂ ਸੋਮ ਨਾਥ, ਜਸਪਾਲ ਸਿੰਘ, ਰਣਜੀਤ ਸਿੰਘ ਸੈਣੀ ਮਹਾਲੋਂ ਤੋਂ ਇਲਾਵਾ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਮੌਜੂਦ ਸਨ।

Share
  •  
  •  
  •  
  •  
  •  

You may also like

article-image
पंजाब

पंजाब सरकार लोगों के साथ किया हर एक वायदा करेगी पूरा – संगत सिंह गिलज़ियां

मंत्री बनने के बाद पहली बार होशियारपुर पहुंचे संगत सिंह गिलज़ियां होशियारपुर, 28 सितम्बरः कैबिनेट मंत्री संगत सिंह गिलज़ियां ने आज यहाँ कहा कि मुख्यमंत्री चरणजीत सिंह चन्नी के नेतृत्व में पंजाब सरकार लोगों...
पंजाब , हरियाणा

मां-बेटे की मौत : शादी से लौट रहे परिवार की कार सड़क किनारे खड़े ट्रक से टकराई

अंबाला : अंबाला के साहा स्थित तेपला में जगाधरी रोड पर सोमवार सुबह आठ बजे एक सड़क हादसे में मां-बेटे की मौत हो गई। लुधियाना के माछीवाड़ा में भांजी की शादी से लौट रहे...
article-image
पंजाब

पर्सनल डेटा प्रोटेक्शन बिल 2023 के ड्राफ्ट को केंद्रीय कैबिनेट ने मंजूरी दी : मोबाइल और इंटरनेट के चलन के बाद से यूजर्स की प्राइवेसी की सुरक्षा को लेकर अब तक कोई कानून नहीं था

नई दिल्ली : केंद्रीय कैबिनेट ने पर्सनल डेटा प्रोटेक्शन बिल 2023 के ड्राफ्ट को मंजूरी दे दी। र्सनल डेटा प्रोटेक्शन बिल 2023 को संसद के मानसून सत्र में पेश किया जाएगा। संसद का मानसून...
article-image
पंजाब

नामांकन के चौथे दिन होशियारपुर में 11 उम्मीदवारों ने भरे नामांकन

अब तक 29 उम्मीदवारों की ओर से दाखिल करवाए गए नामांकन पत्र: जिला चुनाव अधिकारी 1 फरवरी तक सुबह 11 बजे से दोपहर 3 बजे तक दाखिल करवाए जा सकते हैं नामांकन पत्र 30...
Translate »
error: Content is protected !!