ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਮਨਾਇਆ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ

by

ਨਵਾਂਸ਼ਹਿਰ, 21 ਅਗਸਤ :ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਅਤੇ ਮਾਨਯੋਗ ਸ. ਕੰਵਲਜੀਤ ਸਿੰਘ ਬਾਜਵਾ, ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਦੇ ਨਿਰਦੇਸ਼ਾਂ ਤਹਿਤ ਬਿਰਧ ਆਸ਼ਰਮ ਭਰੋਮਜਾਰਾ ਵਿਖੇ ਅੰਤਰਰਾਸ਼ਟਰੀ ਸੀਨੀਅਰ ਸਿਟੀਜਨ ਦਿਵਸ ਮਨਾਇਆ ਗਿਆ । ਇਸ ਮੌਕੇ ਹਰਪ੍ਰੀਤ ਕੌਰ, ਚੀਫ ਜੂਡੀਸ਼ੀਅਲ ਮੈਜਿਸਟ੍ਰੈਟ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਨੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸੀਨੀਅਰ ਸੀਟੀਜਨ ਐਕਟ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਬਜ਼ੁਰਗ ਨੇ ਮਿਤੀ 29.12.2007 ਤੋਂ ਬਾਅਦ ਆਪਣੀ ਸੰਪਤੀ ਕਿਸੇ ਨੂੰ ਤਬਾਦਲੇ ਹਿਬਾਨਾਮਾ ਆਦਿ ਰਾਹੀ ਇਸ ਸ਼ਰਤ ਉੱਪਰ ਦਿੱਤੀ ਹੋਵੇ ਕਿ ਉਹ ਬਜ਼ੁਰਗ ਦੀ ਦੇਖਭਾਲ ਕਰੇਗਾ, ਪਰ ਬਾਅਦ ਉਹ ਲਾਭਪਾਤਰ ਬਜ਼ੁਰਗ ਦੀ ਦੇਖਭਾਲ ਕਰਨ ਤੋਂ ਗੁਰੇਜ਼ ਕਰੇ ਤਾਂ ਉਹ ਬਜ਼ੁਰਗ ਆਪਣੀ ਸੰਪਤੀ ‘ ਦਾ ਮੇਨਟੇਨੈਂਸ ਐਂਡ ਵੈਲਫੇਅਰ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨਸ ਐਕਟ 2007 ’ ਤਹਿਤ ਵਾਪਸ ਮੰਗ ਸਕਦਾ ਹੈ। ਇਸ ਦੇ ਲਈ ਦਰਖਾਸਤ ਮੇਨਟੇਨੈਂਸ ਟ੍ਰਿਬਿਊਨਲ (ਐਸ.ਡੀ. ਐੱਮ ਦਫਤਰ) ਵਿਖੇ ਲਗਵਾਉਣੀ ਹੁੰਦੀ ਹੈ । ਇਸ ਮੌਕੇ ਬਜ਼ੁਰਗਾਂ ਦੇ ਆਧਾਰ ਕਾਰਡ, ਬੁਢਾਪਾ ਪੈਨਸ਼ਨ ਅਤੇ ਹੋਰਨਾਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ । ਇਸ ਮੌਕੇ ਨਿਰਮਲ ਸਿੰਘ ਅਤੇ ਸਾਗਰ ਪੀ.ਐਲ.ਵੀ ਤੇ ਹੋਰ ਹਾਜ਼ਰ ਸਨ

Share
  •  
  •  
  •  
  •  
  •  

You may also like

article-image
पंजाब , हिमाचल प्रदेश

शिमला घूमने पहुंचे 4 युवक- कुफरी में स्नो बूट बदलने को लेकर पर्यटकों ने स्थानीय लोगों पर चाकू से हमला,उठाकर थाने ले गई पुलिस

रोहित जसवाल । शिमला : नए साल पर हजारों लोग शिमला घूमने के लिए पहुंच रहे हैं। इसी कड़ी में पंजाब के रहने वाले चार युवक भी खुशी-खुशी शिमला के कुफरी घूमने पहुंचे हुए...
article-image
पंजाब

76 नशीली गोलियों के साथ एक गिरफ्तार

गढ़शंकर l बीनेवाल पुलिस चौकी ने एक युवक को नशीली गोलियों के साथ गिरफ्तार किया है। प्राप्त जानकारी के अनुसार,पुलिस चौकी बीनेवाल के इंचार्ज एएसआई राजेश कुमार पुलिस पार्टी के साथ गश्त कर रहे...
article-image
पंजाब

मन, मैन एंड नेचर संस्था पर्यावरण संरक्षण को समर्पित : खन्ना

पर्यावरण संरक्षण गतिविधियों के लिए खन्ना ने किया संस्था को सम्मानित होशियारपुर 23 जनवरी  : पूर्व सांसद अविनाश राय खन्ना ने संस्था मन, मैन एंड नेचर संस्था को पर्यावरण संरक्षण के प्रति निरंतर की...
Translate »
error: Content is protected !!