08 ਤੋਂ 17 ਅਕਤੂਬਰ ਤੱਕ ਕਲਮ ਛੋੜ ਹੜਤਾਲ ਜਾਰੀ
ਨਵਾਂਸ਼ਹਿਰ, 11 ਅਕਤੂਬਰ-
ਮਾਨਯੋਗ ਸੂਬਾ ਕਮੇਟੀ ਪੀ ਐਸ ਐਮ ਐਸ ਯੂ ਵੱਲੋਂ ਲਏ ਗਏ ਫੈਸਲੇ ਅਨੁਸਾਰ ਮਿਤੀ 08.10.2021 ਤੋਂ 17.10.2021 ਤੱਕ ਕਲਮ ਛੋੜ, ਕੰਪਿਊਟਰ ਬੰਦ, ਆਨ ਲਾਈਨ ਕੰਮ ਬੰਦ ਕੀਤਾ ਗਿਆ ਜਿਸ ਦੇ ਮੱਦੇਨਜਰ ਅਜੇ ਸਿੱਧੂ ਦੀ ਪ੍ਰਧਾਨਗੀ ਹੇਠ ਅੱਜ ਤੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਵਿਭਾਗਾਂ ਦੇ ਮਨਿਸਟੀਰੀਅਲ ਪ੍ਰਧਾਨਾਂ, ਜਨਰਲ ਸਕੱਤਰ ਅਤੇ ਸਮੂਹ ਸਾਥੀਆਂ ਵਲੋਂ ਸੂਬਾ ਪੀ ਐਸ ਐਮ ਐਸ ਯੂ ਦੇ ਲਏ ਗਏ ਫੈਸਲੇ ਨੂੰ ਪੂਰਨ ਰੂਪ ਵਿੱਚ ਲਾਗੂ ਕਰਦੇ ਹੋਏ ਅੱਜ ਸਵੇਰੇ 11.30 ਵਜੇ ਦਫਤਰ ਜ਼ਿਲ੍ਹਾ ਖਜ਼ਾਨਾ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਇੱਕਠੇ ਹੋ ਕੇ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਸਮੂਹ ਵਿਭਾਗਾਂ ਵੱਲੋਂ ਵਧ ਚੜ੍ਹ ਕੇ ਹਿੱਸਾ ਲਿਆ ਜਾਵੇ ਗਿਆ। ਇਸ ਮੌਕੇ ਰਣਜੀਤ ਸਿੰਘ ਜਨਰਲ ਸਕੱਤਰ ਵਲੋਂ ਮੰਚ ਸੰਚਾਲਨ ਕੀਤਾ ਗਿਆ।
ਇਸ ਮੌਕੇ `ਤੇ ਵੱਖ -ਵੱਖ ਵਿਭਾਗਾਂ ਤੋਂ ਆਏ ਯੂਨੀਅਨ ਦੇ ਮੈਂਬਰਾਂ ਵਲੋਂ ਸੰਬੋਧਨ ਕੀਤਾ ਗਿਆ ਜਿਸ ਵਿੱਚ ਤੇਜਿੰਦਰ ਸਿੰਘ ਸੁਪਰਡੈਂਟ, ਭੁਪਿੰਦਰ ਸਿੰਘ ਐਜੂਕੇਸ਼ਨ ਪ੍ਰਧਾਨ, ਕੁਲਵੀਰ ਸਿੰਘ ਖਜਾਨਾ ਵਿਭਾਗ ਪ੍ਰਧਾਨ, ਰਾਜਵੰਤ ਕੌਰ ਪੀ.ਐਸ.ਐਮ.ਯੂ.ਪ੍ਰਧਾਨ ਇਸਤਰੀ ਵਿੰਗ, ਅਮਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ।
ਇਸ ਮੌਕੇ ਲਖਵੀਰ ਸਿੰਘ ਸਰਪ੍ਰਸਤ ਯੂਨੀਅਰ, ਗੋਲਡੀ ਬੰਗੜ ਪੈ੍ਰਸ ਸਕੱਤਰ, ਸ਼ਲਦਿੰਰ ਸਿੰਘ, ਜਤਿੰਦਰ ਕੌਰ, ਅਮਿਤ ਕੁਮਾਰ, ਰਾਜ ਕੁਮਾਰ, ਸੁਖਵਿੰਦਰ ਪਾਲ, ਪਰਮਿੰਦਰ ਅਤੇ ਇੰਦੂ ਬਾਲਾ,ਸੁਖਵਿੰਦਰ ਪਾਲ, ਹਰਜੋਧ, ਜ਼ਸਵੰਤ, ਪ੍ਰਵੀਨ ਭਾਬਲਾ, ਜਗਤ ਰਾਮ, ਹਕਿੰਤ ਕੁਮਾਰ ਅਤੇ ਹੋਰ ਪੀ ਐਸ ਐਮ ਐਸ ਯੂ ਸਭਸ ਨਗਰ ਦੇ ਮੈਂਬਰ ਮੌਜੂਦ ਸਨ।