ਯੋਗ ਉਮੀਦਵਾਰ 31 ਦਸੰਬਰ ਤੱਕ ਜ਼ਿਲ੍ਹਾ ਰੋਜ਼ਗਾਰ ਦਫ਼ਤਰ ’ਚ ਰੀਨਿਊ ਕਰਵਾ ਸਕਦੇ ਹਨ ਆਪਣਾ ਰਜਿਸਟਰੇਸ਼ਨ ਕਾਰਡ : ਗੁਰਮੇਲ ਸਿੰਘ

by

ਹੁਸ਼ਿਆਰਪੁਰ: ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਰੋਜ਼ਗਾਰ ਉਤਪਤੀ, ਹੁਨਰ ਤੇ ਸਿਖਲਾਈ ਵਿਭਾਗ ਦੇ ਹੁਕਮਾਂ ਅਨੁਸਾਰ ਜੋ ਵੀ ਯੋਗ ਉਮੀਦਵਾਰ ਆਪਣੇ ਰਜਿਸਟਰੇਸ਼ਨ (ਐਕਸ-10) ਕਾਰਡ ਰੀਨਿਊਵਲ ਕਰਵਾਉਣ ਤੋਂ ਰਹਿ ਗਏ ਸਨ, ਉਹ ਆਪਣੇ ਰਜਿਸਟਰੇਸ਼ਨ (ਐਕਸ-10) ਕਾਰਡ ਹੁਣ 31 ਦਸੰਬਰ 2021 ਤੱਕ ਰੀਨਿਊ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਉਮੀਦਵਾਰ ਅਤੇ ਟਾਊਨ ਰੋਜ਼ਗਾਰ ਦਫ਼ਤਰ ਤਲਵਾੜਾ ਨਾਲ ਸਬੰਧਤ ਉਮੀਦਵਾਰ ਜੋ ਆਪਣਾ ਕਾਰਡ ਰੀਨਿਊਵਲ ਨਹੀਂ ਕਰਵਾ ਸਕੇ, ਉਹ 31 ਦਸੰਬਰ 2021 ਤੱਕ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਐਮ.ਐਸ.ਡੀ.ਸੀ. ਬਿਲਡਿੰਗ, ਪਹਿਲੀ ਮੰਜ਼ਿਲ, ਸਰਕਾਰੀ ਆਈ.ਟੀ.ਆਈ. ਕੰਪਲੈਕਸ, ਜਲੰਧਰ ਰੋਡ ਹੁਸ਼ਿਆਰਪੁਰ ਵਿਚ ਵਿਜ਼ਟ ਕਰਕੇ ਰੀਨਿਊਵਲ ਕਰਵਾ ਸਕਦੇ ਹਨ।
ਗੁਰਮੇਲ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਰਾਜ ਵਿਚ 23 ਮਾਰਚ 2020 ਤੋਂ ਲਾਕਡਾਊਨ ਘੋਸ਼ਿਤ ਕਰ ਦਿੱਤਾ ਗਿਆ ਸੀ, ਜਿਸ ਕਾਰਨ ਪੂਰੇ ਸੂਬੇ ਵਿਚ ਰੋਜ਼ਗਾਰ ਦਫ਼ਤਰਾਂ ਦੀ ਪਬਲਿਕ ਡੀÇਲੰਗ ਵੀ ਬੰਦ ਕਰ ਦਿੱਤੀ ਗਈ ਸੀ। ਲਾਕਡਾਊਨ ਲੱਗਣ ਕਾਰਨ ਬੇਰੋਜ਼ਗਾਰ ਪ੍ਰਾਰਥੀ ਆਪਣਾ ਰਜਿਸਟਰੇਸ਼ਨ (ਐਕਸ-10) ਕਾਰਡ ਰੀਨਿਊਵਲ ਨਹੀਂ ਕਰਵਾ ਸਕੇ ਸਨ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਵਿਭਾਗ ਵਲੋਂ ਉਮੀਦਵਾਰਾਂ ਨੂੰ 31 ਦਸੰਬਰ ਤੱਕ ਮੌਕਾ ਦਿੱਤਾ ਗਿਆ ਹੈ

Share
  •  
  •  
  •  
  •  
  •  

You may also like

article-image
पंजाब

6 महीने से AIG फरार – बर्खास्त एआइजी राजजीत को भगौड़ा करार करने की तैयारी : प्रॉपर्टी सीज करने के आदेश जारी

चंडीगढ़। पंजाब पुलिस से बर्खास्त एआइजी राजजीत को भगौड़ा करार करने की तैयारी कर ली गई है। स्पेशल टास्क फोर्स की ओर से इस मामले में कोर्ट में रिपोर्ट दी जाएगी कि राजजीत पिछले...
article-image
पंजाब

मांगों का समाधान नहीं हुआ तो 4 मई को शिक्षा मंत्री के गांव गंभीरपुर में निकाला जाएगा चेतावनी मार्च : सुखदेव डानसीवाल

3704 एवं 6635 भर्ती की पुनर्निर्धारित सूची से बाहर हुए शिक्षकों का भविष्य सुरक्षित किया जाए गढ़शंकर, 22 अप्रैल :  पंजाब सरकार द्वारा अपने तीन वर्ष के कार्यकाल के दौरान अध्यापकों की लंबित मांगों...
article-image
पंजाब , हिमाचल प्रदेश

25 वर्षीय युवक मौत : ट्रेक्टर ट्राली के पलटने ट्रेक्टर चालक की टायरों के नीचे आने से मौत हुई

गढ़शंकर : गांव कालेवाल बीत के निकट देर रात करीब दो वजे ट्रेक्टर ट्राली के पलटने ट्रेक्टर चालक की ट्रेक्टर ट्राली के टायरों के नीचे आने से मौत हो गई। पुलिस ने मामला दर्ज...
Translate »
error: Content is protected !!