ਸ੍ਰੀ ਸਤਿਗੁਰੂ ਲਾਲ ਦਾਸ ਜੀ ਮਹਾਰਾਜ ਭੂਰੀਵਾਲਿਆਂ ਦਾ 134 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ ਸ਼ਰਧਾਪੂਰਵਕ ਸਮਾਪਤ

by

ਸਤਿਗੁਰੂ ਰਕਬੇ ਵਾਲੇ ਸ਼ਾਂਤੀ ਦੇ ਪੁੰਜ ਅਤੇ ਪਰਉਪਕਾਰਤਾ ਦੀ ਮੂਰਤ ਸਨ -ਅਚਾਰੀਆ ਚੇਤਨਾ ਨੰਦ ਜੀ ਭੂਰੀਵਾਲੇ
ਬਲਾਚੌਰ:25 ਦਸੰਬਰ : ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਦੂਸਰੇ ਅਵਤਾਰ ਬ੍ਰਹਮਲੀਨ ਸ੍ਰੀ ਸਤਿਗੁਰੂ ਲਾਲ ਦਾਸ ਜੀ ਮਹਾਰਾਜ ਭੂਰੀਵਾਲਿਆਂ ਦੇ 134 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮ ਸ੍ਰੀ ਰਾਮਸਰਮੋਕਸ਼ ਧਾਮ ਟੱਪਰੀਆਂ ਖੁਰਦ (ਨਵਾਂਸ਼ਹਿਰ) ਵਿਖੇ ਅੱਜ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਸ਼ਰਧਾ ਪੁਰਵਕ ਸਮਾਪਤ ਹੋ ਗਿਆ। ਤਿੰਨ ਰੋਜ਼ਾ ਸੰਤ ਸਮਾਗਮ ਦੀ ਸਮਾਪਤੀ ਮੌਕੇ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਨੇ ‘ਜਗਤਗੁਰੂ ਅਚਾਰੀਆ ਬਾਬਾ ਗਰੀਬਦਾਸ ਰਚਿਤ ਬਾਣੀ’ ਦੇ ਆਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਦੇਸ਼ ਵਿਦੇਸ਼ ਤੋਂ ਵੱਡੀ ਤਾਦਾਦ ‘ਚ ਪੁੱਜੀਆਂ ਸਤਿਗੁਰਾਂ ਦੀ ਲਾਡਲੀ ਸੰਗਤਾਂ ਨੂੰ ਸਤਿਗੁਰੂ ਰਕਬੇ ਵਾਲਿਆਂ ਦੇ 134 ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਆਖਿਆ ਕਿ ਸਤਿਗੁਰੂ ਰਕਬੇ ਵਾਲੇ ਸ਼ਾਂਤੀ ਦੇ ਪੁੰਜ ਅਤੇ ਪਰਉਪਕਾਰਤਾ ਦੀ ਮੂਰਤ ਸਨ। ਉਨਾਂ ਲੋਕਾਂ ਨੂੰ ਸਾਦਗੀ ਤੇ ਸ਼ਾਂਤੀ ਭਰਿਆ ਜੀਵਨ ਦੇਣ ਦੇ ਨਾਲ ਨਾਲ ਵਹਿਮਾਂ ਭਰਮਾਂ ਤੋਂ ਵੀ ਮੁਕਤੀ ਦਿਵਾਈ। ਅਚਾਰੀਆ ਜੀ ਨੇ ਕਿਹਾ ਕਿ ਸਤਿਗੁਰੂ ਰਕਬੇ ਵਾਲਿਆਂ ਦੀ ਕ੍ਰਿਪਾ ਸਦਕਾ ਹੀ ਪੰਜਾਬ ਦੇ ਅਨੇਕਾਂ ਪਛੜੇ ਖੇਤਰਾਂ ਵਿੱਚ ਸਰਵਪੱਖੀ ਵਿਕਾਸ ਦੀ ਕਾਂ੍ਰਤੀ ਆਈ ਹੈ।ਅਚਾਰੀਆ ਜੀ ਨੇ ਸਤਿਗੁਰੂ ਭੂਰੀਵਾਲਿਆਂ, ਸਤਿਗੁਰੂ ਰਕਬੇ ਵਾਲਿਆਂ, ਸਤਿਗੁਰੂ ਗਊਆਂ ਵਾਲਿਆਂ ਦੁਆਰਾ ਸਮਾਜ ਸੇਵਾ ਅਤੇ ਨਾਮ ਬਾਣੀ ਦੇ ਪਸਾਰ ਲਈ ਪਾਏ ਵਡਮੁੁੱਲੇ ਯੋਗਦਾਨ ਨੂੰ ਵੀ ਯਾਦ ਕੀਤਾ।ਸਮਾਗਮ ਮੌਕੇ ਪੁੱਜੇ ‘ਆਪ’ ਪਾਰਟੀ ਦੇ ਮੁੱਖ ਬੁਲਾਰੇ ਤੇ ਇੰਚਾਰਜ਼ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਮਾਲਵਿੰਦਰ ਸਿੰਘ ਕੰਗ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇ ਜਿਲ੍ਹਾ ਪ੍ਰਧਾਨ ਸਤਨਾਮ ਜਲਾਲਪੁਰ, ਅਸ਼ੋਕ ਕਟਾਰੀਆ ਨੇ ਕਿਹਾ ਕਿ ਭੂਰੀਵਾਲਿਆਂ ਦੀ ਗੁਰਗੱਦੀ ਪਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਰਹਿਨੁਮਾਈ ਹੇਠ ਸਮਾਜ ਸੇਵਾ ਦੇ ਵਡੇਰੇ ਕਾਰਜ ਕੀਤੇ ਜਾ ਰਹੇ ਹਨ ਜੋਕਿ ਆਪਣੇ ਆਪ ‘ਚ ਵਿੱਲਖਣ ਮਿਸਾਲ ਹਨ।ਇਸ ਮੌਕੇ ਸਾਬਕਾ ਸੰਸਦ ਪ੍ਰੇਮ ਸਿੰਘ ਚੰਦੂਮਾਜਰਾ,ਸੁਨੀਤਾ ਚੌਧਰੀ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ, ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸੇਵਾਮੁਕਤ ਬ੍ਰਿਗੇਡੀਅਰ ਰਾਜ ਕੁਮਾਰ ਨੇ ਨਤਮਸਤਕ ਹੁੰਦਿਆ ਕਿਹਾ ਕਿ ਅਸੀ ਵਡਭਾਗੀ ਹਾਂ ਕਿ ਸਾਨੂੰ ਅਧਿਆਤਮ ਗਿਆਨ, ਸੇਵਾ ਦਾਨ ਅਤੇ ਵਿੱਦਿਆ ਦਾ ਗਿਆਨ ਵੰਡ ਰਹੀ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਸਤਿਗੁਰਾਂ ਦੀ ਸੰਗਤ ’ਚ ਸਿਜਦਾ ਹੋਣ ਦਾ ਸਮੇਂ ਸਮੇ ਤੇ ਮੌਕਾ ਮਿਲਦਾ ਰਹਿੰਦਾ ਹੈ।ਸਮਾਗਮ ਦੌਰਾਨ ਸਾਬਕਾ ਕੈਬਨਿਟ ਮੰਤਰੀ ਤੇ ਹੁਣ ਭਾਜਪਾ ਆਗੂ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਸਮਾਗਮਾਂ ’ਚ ਆਉਣ ਭੂਰੀਵਾਲੇ ਗੁਰਗੱਦੀ ਦੇ ਦਰਬਾਰ ਵਿੱਚ ਸਿਜਦਾ ਹੋਣ ਨਾਲ ਜੋ ਆਤਮਿਕ ਸਕੂਨ ਜੋ ਊਰਜਾ ਪਾ੍ਰਪਤ ਹੁੰਦੀ ਉਹ ਹੋਰ ਕਿਧਰੇ ਨਸੀਬ ਨਹੀ ਹੁੰਦੀ। ਇਸ ਮੌਕੇ ਗੁੱਜਰ ਕਲਿਆਣ ਪ੍ਰੀਸ਼ਦ ਚੰਡੀਗੜ੍ਹ ਦੇ ਪ੍ਰਧਾਨ ਕਰਨਲ ਸੰਤ ਰਾਮ ਮੀਲੂ, ਤੇ ਨਰਿੰਦਰ ਮੀਲੂ ਨੇ ਭੂਰੀਵਾਲੇ ਗੁਰਗੱਦੀ ਪਰੰਪਰਾ ਵਲੋਂ ਚਲਾਏ ਜਾ ਰਹੇ ਵਿੱਦਿਅਕ ਅਦਾਰਿਆਂ ’ਚ ਮਿਲ ਰਹੀ ਚੰਗੀ ਐਜੂਕੇਸ਼ਨ ਦੀ ਸ਼ਲਾਘਾ ਕੀਤੀ ਉਥੇ ਗੁੱਜਰ ਕਲਿਆਣ ਪ੍ਰੀਸ਼ਦ ਵਲੋਂ ਹੁਸ਼ਿਆਰ ਬੱਚਿਆਂ ਲਈ ਭੇਜੇ ਵਜ਼ੀਫੇ ਦਾ ਚੈਕ੍ਹ ਵੀ ਟਰੱਸਟ ਨੂੰ ਦਿੱਤਾ।ਸਮਾਗਮ ਮੌਕੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪਰ, ਭਾਜਪਾ ਆਗੁ ਅਵਿਨਾਸ਼ ਰਾਏ ਖੰਨਾ,ਪਾਸਪੋਰਟ ਅਧਿਕਾਰੀ ਯਸ਼ਪਾਲ, ਤੋਂ ਇਲਾਵਾ ਹੋਰ ਰਾਜਨੀਤਿਕ ਤੇ ਸਮਾਜ ਸੇਵੀ ਆਗੂਆਂ ਨੇ ਸਤਿਗੁਰੂ ਰਕਬੇ ਵਾਲਿਆਂ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।ਇਸ ਮੌਕੇ ਸੰਤ-ਮਹਾਂਪੁਰਸ਼ਾਂ ‘ਚ ਸਵਾਮੀ ਤੁਰੀਆ ਨੰਦ,ਸਵਾਮੀ ਤ੍ਰਿਪੁਰਾਰੀ ਦਾਸ,ਸਵਾਮੀ ਹਰਬੰਸ ਲਾਲ ਡੇਹਲੋ, ਸਵਾਮੀ ਸ਼ੰਕਰ ਚੇਤਨ ਪਰਬਤ ਪੱਦੀ ਮੱਠ ਵਾਲੇ, ਸਵਾਮੀ ਵਿਸ਼ਵ ਭਾਰਤੀ ਅੰਬਿਕਾ ਭਾਰਤੀ ਲੁਧਿਆਣਾ, ਸਵਾਮੀ ਦੀਵਾਨਾ ਨੰਦ ਦਿੱਲੀ, ਮਹੰਤ ਗੰਡਾ ਨਾਥ ਰਾਜਸਥਾਨ,ਸਵਾਮੀ ਸਚਿਦਾ ਨੰਦ ਹਰੀਦੁਆਰ,ਸਵਾਮੀ ਦਰਵੇਸ਼ਾ ਨੰਦ,ਸਵਾਮੀ ਦਰਸ਼ਨਾ ਨੰਦ,ਸਵਾਮੀ ਚਰਨਕਮਲਾ ਨੰਦ,ਸਵਾਮੀ ਫੁੰਮਣ ਦਾਸ, ਸਵਾਮੀ ਸੱਤਦੇਵ ਬ੍ਰਹਮਚਾਰੀ, ਸਹਿਤ ਸੰਗਤਾਂ ਦਰਮਿਆਨ ਸਮੂਹ ਟਰੱਸਟ ਮੈਂਬਰਾਂ ਤੋਂ ਇਲਾਵਾ ਬਹੁਗਿਣਤੀ ‘ਚ ਦੇਸ਼ ਵਿਦੇਸ਼ ਤੋਂ ਪੁੱਜੀਆਂ ਭੂਰੀਵਾਲੇ ਗੁਰਗੱਦੀ ਪਰੰਪਰਾ ਦੀਆਂ ਸੰਗਤਾਂ ਹਾਜ਼ਰ ਸਨ।
ਫੋਟੋ-ਸ੍ਰੀ ਸਤਿਗੁਰੂ ਲਾਲ ਦਾਸ ਜੀ ਮਹਾਰਜ ਭੂਰੀਵਾਲਿਆਂ ਦੇ 134 ਵੇਂ ਪ੍ਰਕਾਸ਼ ਪੁਰਬ ਮੌਕੇ ਪ੍ਰਵਚਨ ਕਰਦੇ ਹੋਏ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲੇ, ਹਾਜ਼ਰ ਸੰਤ ਮਹਾਂਪੁਰਸ਼, ਤੇ ਵੱਖ ਵੱਖ ਪਾਰਟੀਆਂ ਦੇ ਆਗੂ ਤੇ ਸਮਾਜ ਸੇਵੀ ਹਾਜ਼ਰ ਸੰਗਤਾਂ ਦਾ ਠਾਠਾਂ ਮਾਰਦਾ ਇੱਕਠ।

Share
  •  
  •  
  •  
  •  
  •  

You may also like

article-image
पंजाब , हिमाचल प्रदेश

पंजाब का किसान अर्थ व्यवस्था की रीड की हड्डी : खन्ना

होशियारपुर, 29 अक्टूबर :  भाजपा के पूर्व सांसद अविनाश राय खन्ना ने कहा कि अर्थ व्यवस्था को मजबूत बनाने में किसान भाइयों का अहम् योगदान है और किसान अर्थ व्यवस्था की रीड की हड्डी...
article-image
पंजाब

गढ़शंकर में चोरों ने चार दुकानों के गत रात्रि ताले तोड़े : हजारों का हुआ नुकसान

गढ़शंकर, 31 मार्च : गढ़शंकर में चोरों के हौसले बुलंद चले आ रहे हैं। गत रात्रि रेलवे मार्ग पर स्थित चार दुकानों के अज्ञात चोरों द्वारा ताले तोड़ने और हजारों का नुकसान होने का...
article-image
पंजाब

लोकसभा चुनाव नहीं लड़ूंगा : कहा गायक सिद्धू मूसेवाला के पिता बलकौर सिंह सिद्धू ने

संगरूर, 27 दिसंबर : दिवंगत युवा पंजाबी गायक सिद्धू मूसेवाला के पिता बलकौर सिंह सिद्धू ने कहा कि उन्होंने लोकसभा चुनाव लड़ने के मुद्दे पर कांग्रेस पार्टी को जवाब दे दिया है। उन्होंने कहा...
article-image
दिल्ली , पंजाब , हरियाणा , हिमाचल प्रदेश

गोल्डी बराड़ और लॉरेंस बिश्नोई गैंग के 9 शार्प शूटर्स को गिरफ्तार :

दिल्ली :  दिल्ली पुलिस की स्पेशल सेल ने गैंगस्टर लॉरेंस बिश्नोई और गोल्डी बराड़ गैंग के खिलाफ देशभर में ऑपरेशन चलाकर बड़ी कार्रवाई की है। स्पेशल सेल ने गोल्डी बराड़ और लॉरेंस बिश्नोई गैंग...
Translate »
error: Content is protected !!