ਅਣਅਧਿਕਾਰਤ ਵਾਟਰ ਸਪਲਾਈ ਤੇ ਸੀਵਰੇਜ ਕੁਨੈਕਸ਼ਨਾਂ ਨੂੰ ਰੈਗੂਲਰ ਕਰਨ ਲਈ ‘ਵਨ ਟਾਈਮ ਸੈਟਲਮੈਂਟ’ ਸਕੀਮ: ਆਸ਼ਿਕਾ ਜੈਨ

by

ਹੁਸ਼ਿਆਰਪੁਰ : ਪੰਜਾਬ ਸਰਕਾਰ ਵੱਲੋਂ ਅਣਅਧਿਕਾਰਤ ਵਾਟਰ ਸਪਲਾਈ ਅਤੇ ਸੀਵਰੇਜ ਦੇ ਕੁਨੈਕਸ਼ਨਾਂ ਨੂੰ ਰੈਗੂਲਰ ਕਰਵਾਉਣ ਲਈ ‘ਵਨ ਟਾਈਮ ਸੈਟਲਮੈਂਟ’ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਨਗਰ ਨਿਗਮ ਹੁਸ਼ਿਆਰਪੁਰ ਅਧੀਨ ਪੈਂਦੇ ਖੇਤਰਾਂ ਦੇ ਵਸਨੀਕ ਅਣਅਧਿਕਾਰਤ ਕੁਨੈਕਸ਼ਨਾਂ ਨੂੰ ਤੈਅ ਫ਼ੀਸ ਭਰ ਕੇ ਰੈਗੂਲਰ ਕਰਵਾ ਸਕਦੇ ਹਨ।

ਨਗਰ ਨਿਗਮ ਦੇ ਕਮਿਸ਼ਨਰ ਆਸ਼ਿਕਾ ਜੈਨ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਘਰੇਲੂ ਅਣਅਧਿਕਾਰਤ ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨਾਂ ਨੂੰ ਰੈਗੂਲਰ ਕਰਾਉਣ ਦੀ ਫੀਸ 200 ਰੁਪਏ ਪ੍ਰਤੀ ਕੁਨੈਕਸ਼ਨ ਤੋਂ 1000 ਰੁਪਏ ਪ੍ਰਤੀ ਕੁਨੈਕਸ਼ਨ ਰੱਖੀ ਹੈ ਜਦਕਿ ਵਪਾਰਕ/ਸੰਸਥਾਨਕ ਕੁਨੈਕਸ਼ਨਾਂ ਲਈ ਇਹ ਫੀਸ 1000 ਅਤੇ 2000 ਰੁਪਏ ਪ੍ਰਤੀ ਕੁਨੈਕਸ਼ਨ ਹੈ।

ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਆਸ਼ਿਕਾ ਜੈਨ ਨੇ ਦੱਸਿਆ ਕਿ ਜਿਹੜੇ ਘਰ 125 ਗਜ਼ ਤੱਕ ਦੇ ਹਨ, ਉਹ 200 ਰੁਪਏ ਪ੍ਰਤੀ ਕੁਨੈਕਸ਼ਨ ਫੀਸ ਭਰ ਕੇ ਪਾਣੀ ਅਤੇ ਸੀਵਰੇਜ ਦੇ ਅਣਅਧਿਕਾਰਤ ਕੁਨੈਕਸ਼ਨਾਂ ਨੂੰ ਰੈਗੂਲਰ ਕਰਵਾ ਸਕਦੇ ਹਨ। ਇਸੇ ਤਰ੍ਹਾਂ 125 ਤੋਂ 250 ਗਜ਼ ਤੱਕ ਦੇ ਘਰੇਲੂ ਕੁਨੈਕਸ਼ਨਾਂ ਲਈ ਇਹ ਫੀਸ 500 ਰੁਪਏ ਪ੍ਰਤੀ ਕੁਨੈਕਸ਼ਨ ਜਦਕਿ 250 ਗਜ਼ ਤੋਂ ਉੱਪਰ ਦੇ ਘਰਾਂ ਲਈ ਇਹ ਫੀਸ 1000 ਰੁਪਏ ਪ੍ਰਤੀ ਕੁਨੈਕਸ਼ਨ ਰੱਖੀ ਗਈ ਹੈ।

ਇਸੇ ਤਰ੍ਹਾਂ ਵਪਾਰਕ/ਸੰਸਥਾਨਕ ਅਣਅਧਿਕਾਰਤ ਕੁਨੈਕਸ਼ਨ ਜੋ ਕਿ 250 ਗਜ਼ ਤੱਕ ਦੀ ਜਗ੍ਹਾਂ ਵਿਚ ਲੱਗੇ ਹੋਏ ਹਨ, ਨੂੰ ਰੈਗੂਲਰ ਕਰਵਾਉਣ ਲਈ 1000 ਰੁਪਏ ਪ੍ਰਤੀ ਕੁਨੈਕਸ਼ਨ ਅਤੇ 250 ਗਜ਼ ਤੋਂ ਉੱਪਰ ਲਈ 2000 ਰੁਪਏ ਪ੍ਰਤੀ ਕੁਨੈਕਸ਼ਨ ਫੀਸ ਜਮ੍ਹਾਂ ਕਰਵਾ ਕੇ ਇਨ੍ਹਾਂ ਨੂੰ ਰੈਗੂਲਰ ਕਰਵਾਇਆ ਜਾ ਸਕਦਾ ਹੈ।

ਆਸ਼ਿਕਾ ਜੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਸਬੰਧੀ 25 ਅਗਸਤ, 2021 ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਅਤੇ 3 ਮਹੀਨੇ ਤੱਕ ਫੀਸ ਜਮ੍ਹਾਂ ਕਰਵਾਉਣ ‘ਤੇ ਦਰਖਾਸਤਕਰਤਾ ਤੋਂ ਕੋਈ ਹੋਰ ਖਰਚਾ ਜਿਵੇਂ ਕਿ ਰੋਡ ਕਟਿੰਗ, ਕੁਨੈਕਸ਼ਨ ਫੀਸ ਅਤੇ ਸਕਿਓਰਟੀ ਆਦਿ ਕੁਝ ਵੀ ਵਸੂਲ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਖਪਤਕਾਰ ਨੂੰ ਪਾਣੀ ਅਤੇ ਸੀਵਰੇਜ ਦੇ ਜਾਰੀ ਕੀਤੇ ਕੁਨੈਕਸ਼ਨਾਂ ਨੂੰ ਮਾਲਕੀ ਸਬੂਤ ਵੱਜੋਂ ਨਹੀਂ ਵਰਤਿਆ ਜਾਵੇਗਾ ਅਤੇ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ ਖਪਤਕਾਰ ਨੂੰ ਬਣਦਾ ਬਿੱਲ ਜਾਰੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ 3 ਮਹੀਨੇ ਦੇ ਅੰਦਰ ਅੰਦਰ ਬਕਾਇਆ ਇਕਮੁਸ਼ਤ ਜਮ੍ਹਾਂ ਕਰਵਾਉਣ ਵਾਲੇ ਖਪਤਕਾਰਾਂ ਨੂੰ ਲੱਗੇ ਵਿਆਜ਼/ਜੁਰਮਾਨੇ ਤੋਂ ਛੋਟ ਦਿੱਤੀ ਜਾ ਰਹੀ ਹੈ।

ਉਨ੍ਹਾਂ ਅਪੀਲ ਕੀਤੀ ਕਿ ਸ਼ਹਿਰ ਵਾਸੀ ਇਸ ਸਕੀਮ ਦਾ ਲਾਭ ਲੈਣ ਅਤੇ ਅਣਅਧਿਕਾਰਤ ਪਾਣੀ ਤੇ ਸੀਵਰੇਜ ਕੁਨੈਕਸ਼ਨਾਂ ਨੂੰ ਰੈਗੂਲਰ ਕਰਵਾਉਣ ਤਾਂ ਜੋ ਇਸ ਤੋਂ ਬਾਅਦ ਨਗਰ ਨਿਗਰ ਵੱਲੋਂ ਅਣਅਧਿਕਾਰਤ ਕੁਨੈਕਸ਼ਨ ਲਗਵਾਉਣ ਵਾਲਿਆਂ ‘ਤੇ ਕੀਤੀ ਕਾਰਵਾਈ ਤੋਂ ਖਪਤਕਾਰ ਬਚ ਸਕਣ।

Share
  •  
  •  
  •  
  •  
  •  

You may also like

article-image
पंजाब

मुख्यमंत्री भगवंत सिंह मान 15 अप्रैल को उड़मुड़ विधानसभा क्षेत्र में करोड़ों रुपए के विकास कार्यों की करेंगे शुरुआत: जसवीर सिंह राजा गिल

विधायक ने राज्य स्तरीय समागम की तैयारियों का लिया जायजा टांडा उड़मुड़, 13 अप्रैल: पंजाब के मुख्यमंत्री स. भगवंत सिंह मान 15 अप्रैल को टांडा पहुंचकर विधानसभा क्षेत्र उड़मुड़ के लिए करोड़ों रुपए के...
article-image
पंजाब

ट्रेड यूनियनों व एसकेएम द्वारा श्रम संहिता को खत्म करने की मांग को लेकर की बैठक

गढ़शंकर :  ट्रेड यूनियनों और एसकेएम द्वारा चौथे श्रम संहिता को निरस्त करने और पहले 44 श्रम कानूनों को बहाल करने, बिजली विधेयक 2025 और बीज विधेयक 2025 को निरस्त करने और एमएनआरईजीए योजना...
article-image
पंजाब

कांग्रेस पार्टी ने देश की मजबूती के लिए काम किया: अमृता वड़िंग

कांग्रेस पार्टी के 140वें स्थापना दिवस पर मीटिंग का आयोजन लुधियाना, 28 दिसंबर: कांग्रेस पार्टी के 140वें स्थापना दिवस के अवसर पर आज लुधियाना के पक्खोवाल रोड स्थित पंजाब माता नगर में एक बैठक...
article-image
Uncategorized , दिल्ली , पंजाब , राष्ट्रीय , समाचार , हरियाणा , हिमाचल प्रदेश

उड़नपरी सीमा का गोल्डन डबल : 10 हजार मीटर दौड़ में जीता स्वर्ण पदक

राष्ट्रीय इंटरस्टेट चैंपियनशिप में सीमा का दमदार प्रदर्शन, एशियन गेम्स के लिए चयन पक्का चम्बा की बेटी सीमा ने फिर बढ़ाया प्रदेश का मान, एक ही प्रतियोगिता में दूसरा गोल्ड जीता एएम नाथ। चम्बा...
Translate »
error: Content is protected !!