ਨਵਾਂਸ਼ਹਿਰ : ਹਲਕੇ ਦੇ ਵਿਧਾਇਕ ਅੰਗਦ ਸਿੰਘ ਨੇ ਅੱਜ ਪਿੰਡ ਨਿਆਮਤਪੁਰ,ਅੱਲੋਵਾਲ ਅਤੇ ਮਜਾਰਾ ਕਲਾਂ ਵਿਚ ਨੌਜਵਾਨਾਂ ਨੂੰ ਪ੍ਰੋਤਸਾਹਨ ਦਿੰਦੇ ਹੋਏ ਉਹਨਾਂ ਨੂੰ ‘ਤੰਦਰੁਸਤ ਨਵਾਂਸ਼ਹਿਰ’ ਤਹਿਤ ਲੋੜੀਦੀਆਂ ਵਸਤਾਂ ਵਿੱਚ ਖੇਡ ਕਿੱਟਾਂ ਅਤੇ ਕਸਰਤ ਦਾ ਸਮਾਨ ਭੇਂਟ ਕੀਤਾ।ਉਹਨਾਂ ਨੇ ਕਿਹਾ ਕਿ ਵਿਅਕਤੀ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਕਰਨ ਵਿੱਚ ਖੇਡਾਂ ਦੀ ਮੁੱਖ ਭੂਮਿਕਾ ਹੈ। ਪਿੰਡ ਦੇ ਲੋਕਾ ਨੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਇਸ ਕੰਮ ਲਈ ਵਿਧਾਇਕ ਨੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲਾ ਭਵਿੱਖ ਹੋਰ ਵੀ ਉੱਜਵਲ ਹੋਵੇਗਾ। ਨਿਆਮਤਪੁਰ ਵਿੱਚ ਸਰਪੰਚ ਮਨਜਿੰਦਰ ਕੌਰ, ਪੰਚ ਜਸਵੀਰ ਸਿੰਘ, ਗੁਰਵਿੰਦਰ ਸਿੰਘ, ਬਿਮਲਾ ਦੇਵੀ ਅਤੇ ਕ੍ਰਿਸ਼ਨਾ ਦੇਵੀ ਸਨ।
ਅੱਲੋਵਾਲ ਵਿਖੇ ਸਰਪੰਚ ਸ਼ੀਲਾ ਦੇਵੀ, ਜਸਪਾਲ, ਰੂਪ ਬਾਲਾ,ਰੇਸ਼ਮ ਲਾਲ, ਗੁਰਬਖਸ਼ ਸਿੰਘ, ਦਾਰਾ ਰਾਮ ਅਤੇ ਚਮਨ ਲਾਲ ਭਾਨਮਜਾਰਾ ਸ਼ਾਮਿਲ ਸਨ।
ਪਿੰਡ ਮਜਾਰਾ ਕਲਾਂ ਵਿਖੇ ਸਰਪੰਚ ਜਗਦੀਪ ਸਿੰਘ, ਪੰਚ ਮੋਹਣ ਸਿੰਘ ਮੱਲੀ,ਹਰਜੀਤ ਸਿੰਘ, ਸੁਰਿੰਦਰ ਸਿੰਘ, ਮਹਿੰਗਾ ਸਿੰਘ,ਮਨਜੀਤ ਸਿੰਘ, ਅਵਤਾਰ ਸਿੰਘ ਅਤੇ ਜੋਗਿੰਦਰ ਸਿੰਘ ਪਟਵਾਰੀ ਸਨ।
ਨੌਜਵਾਨਾਂ ਦੀ ਸ਼ਖਸ਼ੀਅਤ ਨੂੰ ਨਿਖਾਰਨ ਸਾਡਾ ਮੰਤਵ- ਵਿਧਾਇਕ ਅੰਗਦ ਸਿੰਘ
Dec 09, 2021