ਗੜ੍ਹਸ਼ੰਕਰ – ਬੀਤੇ ਦਿਨ ਪਵਿੱਤਰ ਸ਼੍ਰੀ ਅਮਰਨਾਥ ਗੁਫਾ ਨੇੜੇ ਬੱਦਲ ਫੱਟਣ ਨਾਲ 16 ਯਾਤਰੀਆਂ ਦੀ ਮੌਤ ਅਤੇ 65 ਦੇ ਕਰੀਬ ਯਾਤਰੀਆਂ ਦੇ ਜਖਮੀ ਹੋਣ ਅਤੇ 40 ਦੇ ਕਰੀਬ ਯਾਤਰੀ ਲਾਪਤਾ ਹੋਣ ਤੇ ਸ਼੍ਰੀ ਅਮਰਨਾਥ ਮਾਤਾ ਚਿੰਤਪੂਰਨੀ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਦੇ ਸਮੂਹ ਸੇਵਾਦਾਰਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੁਦਰਤੀ ਹਾਦਸਾ ਬਹੁਤ ਹੀ ਦੁਖਦਾਈ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕੀ ਬਾਕੀ ਸ਼ਰਧਾਲੂਆਂ ‘ਤੇ ਮਿਹਰ ਭਰਿਆ ਹੱਥ ਰੱਖਣ। ਦੱਸ ਦਈਏ ਕਿ ਬੀਤੇ ਦਿਨੀਂ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਜੰਮੂ ਕਸ਼ਮੀਰ ‘ਚ ਪਵਿੱਤਰ ਸ਼੍ਰੀ ਅਮਰਨਾਥ ਜੀ ਦੀ ਗੁਫਾ ਨੇੜੇ ਬੱਦਲ ਫੱਟਣ ਕਾਰਨ ਆਏ ਭਾਰੀ ਹੜ੍ਹ ਨਾਲ 16 ਯਾਤਰੀਆਂ ਦੀ ਮੌਤ ਹੋ ਗਈ ਅਤੇ 65 ਦੇ ਕਰੀਬ ਯਾਤਰੀ ਜਖਮੀ ਹੋ ਗਏ। ਇਸ ਹਾਦਸੇ ਵਿੱਚ 40 ਦੇ ਕਰੀਬ ਯਾਤਰੀ ਲਾਪਤਾ ਦੱਸੇ ਜਾ ਰਹੇ ਹਨ। ਇਸ ਮੌਕੇ ਵਿਨੋਦ ਭਰਵਾਕਰ, ਓਕਾਂਰ ਸਿੰਘ ਚਾਹਲਪੁਰੀ, ਕ੍ਰਿਸ਼ਨ ਲਾਲ ਮਲਹੋਤਰਾ, ਦਿਆਲ ਸਿੰਘ ਰਾਣਾ, ਵਿਜੇ ਸਿੰਘ, ਸੰਜੀਵ ਕਟਾਰੀਆ ਆਦਿ ਹਾਜਰ ਸਨ।
ਸ਼੍ਰੀ ਅਮਰਨਾਥ ਮਾਤਾ ਚਿੰਤਪੂਰਨੀ ਚੈਰੀਟੇਬਲ ਟਰੱਸਟ ਵੱਲੋਂ ਸ਼੍ਰੀ ਅਮਰਨਾਥ ‘ਚ ਹੋਏ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ
Jul 10, 2022