ਗੜਸ਼ੰਕਰ । ਬਿਜਲੀ ਵਿਭਾਗ ਦੁਆਰਾ ਬਿਜਲੀ ਬਿੱਲਾ ਵਿਚ ਅਲਗ ਅਲਗ ਤਰਾਂ ਦੇ ਟੈਕਸ ਲਗਾ ਕੇ ਖਪਤਕਾਰਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ ਇਕ ਪਾਸੇ ਦੇ ਬਿਜਲੀ ਦੇ ਰੇਟ ਬਾਕੀ ਸੂਬਿਆਂ ਨਾਲੋਂ ਵੱਧ ਵਸੂਲੇ ਜਾ ਰਹੇ ਹਨ ਉਪਰੋਂ ਵਾਧੂ ਦੇ ਟੈਕਸ ਲਗਾ ਕੇ ਖਪਤਕਾਰਾਂ ਦੀ ਜੇਬ ਨੂੰ ਚਪਤ ਲਗਾਈ ਜਾ ਰਹੀ ਹੈ। ਇਹ ਵਿਚਾਰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਪ੍ਰੈਸ ਵਾਰਤਾ ਦੌਰਾਨ ਰੱਖੇ ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਵੱਲੋਂ ਇੱਕ ਪਾਸੇ ਤਾਂ ਬਿਜਲੀ ਦੇ ਰੇਟ ਬਾਕੀ ਸੂਬਿਆਂ ਨਾਲੋਂ ਵੱਧ ਵਸੂਲੇ ਜਾ ਰਹੇ ਹਨ ਉਪਰੋਂ ਤਰਾਂ ਤਰਾਂ ਦੇ ਟੈਕਸ ਪਲੱਸ ਜੀ ਐੱਸ ਟੀ ਬਿਜਲੀ ਬਿੱਲ ਦੀ ਜਾਂਚ ਦੌਰਾਨ ਦੇਖਣ ਵਿਚ ਆਇਆ ਹੈ ਕਿ ਮੀਟਰ ਬਕਸ਼ਾ ਜੋਕਿ ਖਪਤਕਾਰ ਦੇ ਘਰ ਦੇ ਬਾਹਰ ਲਗਾਇਆ ਹੁੰਦਾ ਉਸ ਉੱਪਰ ਵੀ ਖਪਤਕਾਰ ਕੋਲੋ ਦੋ ਮਹੀਨੇ ਦਾ 8 ਰੁਪਏ ਕਿਰਾਇਆ ਅਤੇ ਉਪਰੋਂ 36 ਪਰਸੈਂਟ ਦੇ ਹਿਸਾਬ ਨਾਲ 3 ਰੁਪਏ ਜੀ ਐੱਸ ਟੀ ਵੀ ਵਸੂਲੀ ਜਾ ਰਹੀ ਹੈ ਦੱਸਣ ਯੋਗ ਹੈ ਕਿ ਜਿਆਦਾਤਰ ਖਪਤਕਾਰਾਂ ਵਲੋਂ ਇਹ ਬਕਸੇ ਆਪਣੇ ਕੋਲੋ 150 ਰੁਪਏ ਤੋਂ 200 ਰੁਪਏ ਖਰਚ ਕੇ ਲਗਾਏ ਹੋਏ ਹਨ ਕਿਉਂਕਿ ਜਦੋਂ ਮੀਟਰ ਕਨੈਕਸ਼ਨ ਆਉਂਦਾ ਹੈ ਵਿਭਾਗ ਦੇ ਕਰਮਚਾਰੀ ਘਰ ਦੇ ਮਾਲਿਕ ਨੂੰ ਬਕਸਾ ਲਗਾਉਣ ਲਈ ਕਹਿੰਦੇ ਹਨ ਤਾਂ ਹੀ ਮੀਟਰ ਲਗੇਗਾ।ਅਤੇ ਹੁਣ ਬਿੱਲਾਂ ਚ ਇਸ ਦਾ ਕਿਰਾਇਆ ਲਗਾ ਕੇ ਭੇਜਿਆ ਜਾ ਰਿਹਾ ਹੈ ਕਿ ਸਾਲ ਦਾ 65 ਤੋਂ 70 ਰੁਪਏ ਬਣਦਾ ਹੈ ਜੋਕਿ ਜਦੋਂ ਤੱਕ ਬਿਜਲੀ ਕੁਨਕਸ਼ਨ ਰਹੇਗਾ ਉਦੋਂ ਤੱਕ ਲਗਦਾ ਰਹੇਗਾ ।ਇਸ ਤੋਂ ਇਲਾਵਾ ਮੀਟਰ ਕਿਰਾਇਆ ,ਕੇਬਲ ਦਾ ਕਿਰਾਇਆ,ਸਾਈਕਲ ਚਾਰਜ , ਗਉ ਟੈਕਸ ਆਦਿ ਵੀ ਵਸੂਲੇ ਜਾ ਰਹੇ ਹਨ ਜੋਕਿ ਖਪਤਕਾਰਾਂ ਦਾ ਸ਼ਰ੍ਹੇਆਮ ਵਿਭਾਗ ਵਲੋਂ ਸੋਸ਼ਣ ਕੀਤਾ ਜਾ ਰਿਹਾ ਹੈ ਅਤੇ ਸਾਡੀ ਸੂਬਾ ਸਰਕਾਰ ਮੂਕਦਰਸ਼ਕ ਬਣ ਕੇ ਦੇਖ ਰਹੀ ।ਆਦਰਸ਼ ਸ਼ੋਸ਼ਲ ਵੈਲਫੇਅਰ ਸੁਸਾਇਟੀ (ਰਜਿ) ਪੰਜਾਬ ਇਸ ਪ੍ਰੈਸ ਨੋਟ ਰਾਹੀਂ ਮੰਗ ਕਰਦੀ ਹੈ ਕਿ ਬਿਜਲੀ ਵਿਭਾਗ ਵਲੋਂ ਕੀਤੇ ਜਾ ਰਹੇ ਇਸ ਸੋਸ਼ਣ ਨੂੰ ਰੋਕਿਆ ਜਾਵੇ ਅਤੇ ਵਾਧੂ ਦੇ ਵਸੂਲੇ ਜਾ ਰਹੇ ਟੈਕਸਾਂ ਤੇ ਰੋਕ ਲਾਈ ਜਾਵੇ ਅਤੇ ਬਿਜਲੀ ਦੇ ਬਿੱਲ ਹਰ ਮਹੀਨੇ ਭੇਜੇ ਜਾਣ।
ਬਿਜਲੀ ਬਿੱਲਾ ਵਿਚ ਅਲਗ ਅਲਗ ਤਰਾਂ ਦੇ ਟੈਕਸ ਲਗਾ ਕੇ ਖਪਤਕਾਰਾਂ ਦਾ ਸੋਸ਼ਣ ਕੀਤਾ ਜਾ ਰਿਹਾ :ਸਤੀਸ਼
Sep 14, 2021